ਸੜਕ ਹਾਦਸੇ ਵਿਚ ਤਿੰਨ ਦੀ ਮੌਤ ਪੰਜ ਜਣੇ ਹੋਏ ਗੰਭੀਰ ਜਖਮੀ

ਬਠਿੰਡਾ, 30 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਡੱਬਵਾਲੀ ਰੋਡ ਤੇ ਪੈਂਦੇ ਪਿੰਡ ਮਛਾਣਾ ਵਿਖੇ ਕਾਰ-ਮੋਟਰਸਾਈਕਲ ਸੜਕ ਹਾਦਸੇ ਵਿਚ ਤਿੰਨ ਦੀ ਮੌਤ (Death) ਤੇ ਪੰਜ ਜਣੇ ਜਖਮੀ (Injured) ਹੋ ਗਏ ਹਨ ।

ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਡੱਬਵਾਲੀ ਮੁੱਖ ਮਾਰਗ `ਤੇ ਪੈਂਦੇ ਪਿੰਡ ਮਛਾਣਾ ਵਿਖੇ ਜੋ ਕਾਰ-ਮੋਟਰਸਾਈਕਲ ਦੀ ਟੱਕਰ (Car-motorcycle collision) ਵਿਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਵਿਚ ਮੱਲਵਾਲਾ ਪਿੰਡ ਦੇ ਵਸਨੀਕ ਸ਼ਰਨਦੀਪ ਸਿੰਘ (22) ਵਿੱਕੀ ਸਿੰਘ (25) ਤੇ ਪਿੰਡ ਸੈਣਏਵਾਲਾ ਵਾਸੀ ਪ੍ਰੇਮ ਸਿੰਘ (23) ਸ਼ਾਮਲ ਹਨ ਜੋ ਮੋਟਰਸਾਈਕਲ `ਤੇ ਬਠਿੰਡਾ ਤੋਂ ਗੁਰਥੜੀ ਜਾ ਰਹੇ ਸਨ । ਸੜਕ ਹਾਦਸੇ (Road accidents) ਵਿਚ ਤਿੰਨ ਔਰਤਾਂ ਸਮੇਤ ਜਖਮੀ ਹੋਏ ਪੰਜ ਵਿਅਕਤੀਆਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਬਠਿੰਡਾ ਦੇ ਏਮਜ਼ ਹਸਪਤਾਲ ਪਹੁੰਚਾਇਆ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਣ ਇਹ ਹਾਦਸਾ ਵਾਪਰਿਆ ਹੈ ।

ਪੁਲਸ ਨੇ ਮੌਕੇ ਤੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ

ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨ ਤੇ ਕਾਰ `ਚ ਸਵਾਰ ਇਕ ਨੌਜਵਾਨ ਸਮੇਤ ਤਿੰਨ ਔਰਤਾਂ ਵੀ ਜ਼ਖ਼ਮੀ ਹੋ ਗਈਆਂ । ਸੂਚਨਾ ਮਿਲਦੇ ਹੀ ਮੌਕੇ `ਤੇ ਪੁੱਜੀ ਥਾਣਾ ਸੰਗਤ ਪੁਲਿਸ ਨੇ ਜ਼ਖ਼ਮੀ ਮੋਟਰਸਾਈਕਲ ਸਵਾਰਾਂ ਨੂੰ ਬਠਿੰਡਾ ਏਮਜ਼ `ਚ ਦਾਖਲ ਕਰਵਾਇਆ ਗਿਆ । ਜਿੱਥੇ ਮੋਟਰਸਾਈਕਲ ਸਵਾਰ ਤਿੰਨ ਨੌਜਵਨਾਂ ਨੇ ਇਲਾਜ ਦੌਰਾਨ ਦਸ ਤੜ ਦਿੱਤਾ । ਜਾਂਚ ਅਧਿਕਾਰੀ ਤੇ ਥਾਣਾ ਸੰਗਤ ਦੇ ਏ. ਐੱਸ. ਆਈ. ਕਸ਼ਮੀਰੀ ਸਿੰਘ ਨੇ ਦੱਸਿਆ ਕਤੀ ਕਿ ਜ਼ਖ਼ਮੀ ਕਾਰ ਸਵਾਰ ਸਿਰਸਾ ਜਿ਼ਲ੍ਹੇ ਦੇ ਪਿੰਡ ਰਾਈਆ ਦੇ ਵਸਨੀਕ ਸਨ ।