Patiala Help Club Logo

ਮਥੁਰਾ ਵਿਚ ਸ਼ਟਰਿੰਗ ਡਿੱਗਣ ਕਾਰਨ ਹੋਈ ਤਿੰਨ ਮਜ਼ਦੂਰਾਂ ਦੀ ਮੌਤ

ਉੱਤਰ ਪ੍ਰਦੇਸ਼, 21 ਅਗਸਤ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇ ਇਕ ਮਾਲ ਦੀ ਸ਼ਟਰਿੰਗ ਡਿੱਗ ਜਾਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ (Death) ਹੋ ਗਈ ਹੈ ।

ਹਾਦਸੇ ਦਾ ਪਤਾ ਚਲਦਿਆਂ ਹੀ ਰਾਹਤ ਟੀਮਾਂ ਪਹੁੰਚੀਆਂ

ਮਿਲੀ ਜਾਣਕਾਰੀ ਅਨੁਸਾਰ ਮਥੁਰਾ (Mathura) ਦੇ ਕੋਤਵਾਲੀ ਬ੍ਰਿੰਦਾਵਨ ਖੇਤਰ ਵਿਚ ਜੋ ਨਿਰਮਾਣ ਅਧੀਨ ਇਕ ਮਾਲ ਦੀ ਸ਼ਟਰਿੰਗ ਅਚਾਨਕ ਹੀ ਡਿੱਗ ਗਈ ਦੇ ਕਾਰਨ ਜੋ ਤਿੰਨ ਮਜ਼ਦੂਰ ਮੌਤ ਦੇ ਘਾਟ ਉਤਰ ਗਏ ਅਤੇ ਕਈਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਅੰਦੇਸ਼ਾ ਹੈ ਦੇ ਚਲਦਿਆਂ ਘਟਨਾ ਦਾ ਪਤਾ ਚਲਦਿਆਂ ਹੀ ਪਲਸ, ਪ੍ਰਸ਼ਾਸਨਿਕ ਅਧਿਕਾਰੀ, ਫਾਇਰ ਬ੍ਰਿਗੇਡ ਅਤੇ ਆਫ਼ਤ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਤੇ ਚਾਅ ਕਾਰਜ ਸ਼ੁਰੂ ਕੀਤੇ । ਦੱਸਣਯੋਗ ਹੈ ਕਿ ਉਕਤ ਘਟਨਾ ਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਗੰਭੀਰ ਨੋਟਿਸ ਲਿਆ ਗਿਆ ਹੈ ।

ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਤੇ ਜਖਮੀਆਂ ਦੇ ਇਲਾਜ ਦੇ ਕੀਤੇ ਹੁਕਮ

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਿ਼ਲ੍ਹਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹਾਦਸੇ ਵਿੱਚ ਜ਼ਖ਼ਮੀ (Injured) ਹੋਏ ਸਾਰੇ ਕਾਮਿਆਂ ਨੂੰ ਤੁਰੰਤ ਅਤੇ ਵਧੀਆ ਤੋਂ ਵਧੀਆ ਡਾਕਟਰੀ ਇਲਾਜ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ । ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਕਿ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਾਇਮ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਤੇ ਵਿੱਤੀ ਮਦਦ ਮੁਹੱਈਆ ਕਰਵਾਈ ਜਾਵੇ ।

Advertisement