ਈਰਾਨ `ਚ ਈਰਾਨੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਦੇ ਦਿੱਤੀ ਗਈ ਤਿੰਨ ਲੋਕਾਂ ਨੂੰ ਫਾਂਸੀ

ਦੁਬਈ, 20 ਮਾਰਚ 2026 : ਈਰਾਨ ਦੀ ਅਦਾਲਤ (Iranian court) ਨੇ ਜਨਵਰੀ `ਚ ਦੇਸ਼ ਭਰ `ਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿਰਾਸਤ `ਚ ਲਏ ਗਏ 3 ਲੋਕਾਂ ਨੂੰ ਫਾਂਸੀ (Execution) ਦਿੱਤੇ ਜਾਣ ਦਾ ਵੀਰਵਾਰ ਨੂੰ ਐਲਾਨ ਕੀਤਾ ।

ਕੌਣ ਹਨ ਤਿੰਨੋ ਜਣੇ

ਇਹ ਇਸ ਮਾਮਲੇ `ਚ ਫਾਂਸੀ ਦਿੱਤੇ ਜਾਣ ਦਾ ਪਹਿਲਾ ਮਾਮਲਾ ਹੈ । ਈਰਾਨ `ਚ ਆਮ ਤੌਰ `ਤੇ ਮੌਤ ਦੀ ਸਜ਼ਾ ਪਾਉਣ ਵਾਲੇ ਨੂੰ ਫਾਂਸੀ ਦਿੱਤੀ ਜਾਂਦੀ ਹੈ । ਮਿਜ਼ਾਨ ਨੇ ਦੱਸਿਆ ਕਿ ਮੇਹਦੀ ਗਾਸੇਮੀ, ਸਾਲੇਹ ਮੁਹੰਮਦੀ ਅਤੇ ਸਈਦ ਦੱਵੋਦੀ ਨੂੰ ਫਾਂਸੀ ਦਿੱਤੀ ਗਈ । ਇਨ੍ਹਾਂ 3 ਲੋਕਾਂ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰਾਜਧਾਨੀ ਤਹਿਰਾਨ ਤੋਂ ਕਰੀਬ 130 ਕਿਲੋਮੀਟਰ ਦੱਖਣ `ਚ ਸਥਿਤ ਕੋਮ `ਚ 2 ਪੁਲਸ ਅਧਿਕਾਰੀਆਂ (Police officers) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ । ਈਰਾਨ ਦੀ ਅਦਾਲਤ ਵਿਰੋਧ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਫਾਂਸੀ ਦੇਣ ਦੀ ਧਮਕੀ ਦਿੰਦੀ ਰਹੀ ਹੈ ।