ਜਲੰਧਰ, 21 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਇਕ ਖੇਤਰ ਵਿਚ ਮਹਿਲਾ ਨਾਲ ਪੁਲਸ ਦੇ ਝਗੜੇ ਦੇ ਮਾਮਲੇ ਵਿਚ ਤਿੰਨ ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ (Line Attendant) ਕੀਤਾ ਗਿਆ ਹੈ ।
ਕੀ ਹੈ ਸਮੁੱਚਾ ਮਾਮਲਾ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ (Punjab Police) ਦੇ ਤਿੰਨ ਅਧਿਕਾਰੀ ਇਕ ਪ੍ਰਿਆ ਨਾਮ ਦੀ ਮਹਿਲਾ ਦੀ ਸਿਕਾਇਤ ਤੇ ਘਰੇਲੂ ਝਗੜੇ ਸਬੰਧੀ ਸਿਕਾਇਤ ਦਰਜ ਕਰਵਾਉਣ ਤੇ ਜਦੋਂ ਪਹੁੰਚੇ ਤਾਂ ਉੇਥੇ ਪੁਲਸ ਅਧਿਕਾਰੀਆਂ ਵਲੋਂ ਮਹਿਲਾ ਨਾਲ ਹੋਈ ਝੜੱਪ (Clashes) ਦੇ ਚਲਦਿਆਂ ਉਸਨੂੰ ਵਾਲਾਂ ਤੋਂ ਪਕੜ ਕੇ ਘਸੀਟ ਦਿੱਤਾ ਗਿਆ, ਜਿਸ ਦੇ ਚਲਦਿਆਂ ਵਾਇਰਲ ਵੀਡੀਓ ਅਤੇ ਹੋਏ ਘਟਨਾਕ੍ਰਮ ਦੇ ਚਲਦਿਆਂ ਤਿੰਨਾਂ ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ।
ਮਹਿਲਾ ਕਮਿਸ਼ਨ ਨੇ ਵੀ ਲਿਆ ਸਖ਼ਤ ਨੋਟਿਸ
ਪੰਜਾਬ ਮਹਿਲਾ ਕਮਿਸ਼ਨ (Punjab Women’s Commission) ਦੀ ਚੇਅਰਪਰਸਨ ਰਾਜ ਲਾਲੀ ਨੇ ਜਿਥੇ ਇਸ ਮਾਮਲੇ ਸਬੰਧੀ ਖੁਦ ਨੋਟਿਸ ਜਾਰੀ ਕੀਤਾ ਹੈ, ਉਥੇ ਕਮਿਸ਼ਨ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਹੈ ਅਤੇ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ । ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ- 2001 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਪੁਲਸ ਪ੍ਰਸ਼ਾਸਨ (Police Administration) ਨੂੰ ਮਾਮਲੇ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ । ਕਮਿਸ਼ਨ ਨੇ ਸਬੰਧਤ ਪੁਲਸ ਅਧਿਕਾਰੀਆਂ ਨੂੰ 24 ਮਾਰਚ ਨੂੰ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਅਤੇ ਤੱਥਾਂ ਸਮੇਤ ਇਸ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ ।










