ਤਰਨਤਾਰਨ, 11 ਅਗਸਤ 2026 : ਤਰਨਤਾਰਨ (Tarn Taran) ਦੇ ਪਿੰਡ ਰੇਸਿ਼ਆਣਾ ਦੀ ਔਰਤ ਨੂੰ ਅੱਧੀ ਰਾਤ ਤੱਕ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ‘ਤੇ ਤਿੰਨ ਪੁਲਸ ਮੁਲਾਜਮਾਂ ਨੂੰ ਮੁਅੱਤਲ (Suspension) ਕੀਤਾ ਗਿਆ ਹੈ ।
ਕੌਣ ਹਨ ਇਹ ਤਿੰਨੋ ਪੁਲਸ ਮੁਲਾਜਮ
ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਪਿੰਡ ਰੇਸਿ਼ਆਣਾ ਦੀ ਇਕ ਮਹਿਲਾ ਨੂੰ ਜੋ ਅੱਧੀ ਰਾਤ ਤੱਕ ਪੁਲਸ ਥਾਣੇ ਵਿਚ ਗੈਰ-ਕਾਨੂੰਨੀ ਹਿਰਾਸਤ (Illegal detention) ਵਿਚ ਰੱਖਣ ਦੇ ਮਾਮਲੇ ਵਿਚ ਜੋ ਐਸ. ਐਸ. ਪੀ. ਸੁਰਿੰਦਰ ਸਿੰਘ ਲਾਂਬਾ ਵਲੋਂ ਤਿੰਨ ਪੁਲਸ ਮੁਲਾਜਮਾਂ (Police officers) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਵਿਚ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ, ਡਿਊਟੀ ਅਫ਼ਸਰ ਏ. ਐੱਸ. ਆਈ. ਇੰਦਰਜੀਤ ਸਿੰਘ ਅਤੇ ਨਾਈਟ ਮੁੰਸ਼ੀ ਏ. ਐੱਸ. ਆਈ. ਮਨਜਿੰਦਰ ਸਿੰਘ ਸ਼ਾਮਲ ਹਨ ।
ਕੀ ਹੈ ਪੂਰਾ ਮਾਮਲਾ
ਉਪਰੋਕਤ ਮਾਮਲੇ ਸਬੰਧੀ ਜਦੋਂ ਜਾਗੀਰ ਸਿੰਘ ਨਾਮੀ ਵਿਅਕਤੀ ਵਲੋਂ ਮਾਨਯੋਗ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ ਤਾਂ ਕੋਰਟ ਦੇ ਹੁਕਮਾਂ ਤੇ ਜਦੋਂ ਵਾਰੰਟ ਅਫ਼ਸਰ ਥਾਣਾ ਸਦਰ ਪਹੁੰਚੇ ਅਤੇ ਛਾਪੇਮਾਰੀ (Raid) ਕੀਤੀ ਤਾਂ ਬੇਸ਼ਕ ਔਰਤ ਉਥੇ ਨਹੀਂ ਮਿਲੀ ਪਰ ਸੀ. ਸੀ. ਟੀ. ਵੀ. ਫੁਟੇਜ ਦੀ ਕੀਤੀ ਗਈ ਜਾਂਚ ਵਿਚ ਔਰਤ ਰਾਤ 10 ਵਜ ਕੇ 38 ਵਜੇ ਮੁਨਸ਼ੀ ਦੇ ਕਮਰੇ ਵਿਚ ਅਤੇ 11. 40 ਵਜੇ ਤੱਕ ਡਿਊਟੀ ਅਫ਼ਸਰ ਦੇ ਕਮਰੇ ਵਿਚ ਹੀ ਦਿਖਾਈ ਦਿੱਤੀ ।
ਅਦਾਲਤ ਨੇ ਮਾਮਲੇ ਦੀ ਸੁਣਵਾਈ ਪਾ ਦਿੱਤੀ ਹੈ 27 ਅਗਸਤ ‘ਤੇ
ਹਾਈ ਕੋਰਟ ’ਚ ਸੁਣਵਾਈ ਦੌਰਾਨ ਜਸਟਿਸ ਵਿਕਰਮ ਅਗਰਵਾਲ ਨੇ ਸਵਾਲ ਕੀਤਾ ਕਿ ਸੰਬੰਧਤ ਅਧਿਕਾਰੀਆਂ ਖਿ਼ਲਾਫ਼ ਐੱਫ. ਆਈ. ਆਰ. ਦਰਜ ਕਿਉਂ ਨਹੀਂ ਕੀਤੀ ਗਈ । ਅਦਾਲਤ ਨੇ ਐੱਸ. ਐਸ. ਪੀ. ਤੋਂ ਅਗਲੀ ਰਿਪੋਰਟ ਤਲਬ ਕਰਦਿਆਂ ਸੁਣਵਾਈ 27 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ ।








