ਬੀਰਭੂਮ, 16 ਮਾਰਚ 2026 : ਪੱਛਮੀ ਬੰਗਾਲ (West Bengal) ਦੇ ਬੀਰਭੂਮ ਜਿਲੇ `ਚ ਇਕ ਆਦਿਵਾਸੀ ਔਰਤ ਦੀ ਜਾਦੂ-ਟੂਣੇ ਦੇ ਸ਼ੱਕ ਹੇਠ ਕਥਿਤ ਤੌਰ `ਤੇ ਕੁੱਟ-ਕੁੱਟ (Beating) ਕੇ ਹੱਤਿਆ (Murder) ਕਰ ਦਿੱਤੀ ਗਈ ।
ਕੌਣ ਹੈ ਇਹ ਔਰਤ
ਪੁਲਸ ਨੇ ਕਿਹਾ ਕਿ ਪੀੜਤਾ ਜਿਸ ਦੀ ਪਛਾਣ 70 ਸਾਲਾ ਚੁਰਕੀ ਹੇਂਬ੍ਰਮ (Churki Hembram) ਵਜੋਂ ਹੋਈ ਹੈ, ’ਤੇ ਕਿਸੇ ਭਾਰੀ ਚੀਜ਼ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ । ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੱਖ ਮੁਲਜ਼ਮ ਸਿ਼ਬਲਾਲ ਕਿਸਕੂ ਤੇ ਉਸ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ `ਚ ਪੇਸ਼ ਕੀਤਾ ਗਿਆ । ਕਤਲ `ਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ । ਮੁਲਜ਼ਮ ਨੇ ਅਪਰਾਧ ਮੰਨ ਲਿਆ ਹੈ ।










