ਪੱਛਮੀ ਬੰਗਾਲ `ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ

ਹਾਵੜਾ, 29 ਨਵੰਬਰ 2025 : ਪੱਛਮੀ ਬੰਗਾਲ (West Bengal) ਦੇ ਹਾਵੜਾ ਜਿ਼ਲੇ `ਚ ਵੀਰਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਤ੍ਰਿਣਮੂਲ ਕਾਂਗਰਸ (Trinamool Congress)  ਦੇ ਇਕ ਨੇਤਾ ਦੀ ਗੋਲੀ ਮਾਰ (Shoot) ਕੇ ਹੱਤਿਆ ਕਰ ਦਿੱਤੀ । ਜਿਸ ਦੌਰਾਨ ਉਨ੍ਹਾਂ ਦਾ ਸਾਥੀ ਗੰਭੀਰ ਰੂਪ `ਚ ਜ਼ਖਮੀ ਹੋ ਗਿਆ ।

ਮ੍ਰਿਤਕ ਦੀ ਪਛਾਣ ਹੋਈ ਹੈ ਦੇਬਬੂਤ ਬਾਬੂ ਮੰਡਲ ਵਜੋਂ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੇਬਬੂਤ ਮੰਡਲ (Devboot  Mandal) ਉਰਫ਼ ਬਾਬੂ ਮੰਡਲ ਵਜੋਂ ਹੋਈ ਹੈ, ਜੋ ਸੰਪੁਈਪਾੜਾ-ਬਾਸੁਕਾਠੀ ਪਿੰਡ ਦੀ ਪੰਚਾਇਤ ਦਾ ਮੈਂਬਰ ਸੀ । ਮੰਡਲ ਰਾਤ 11 ਵਜੇ ਦੇ ਕਰੀਬ ਆਪਣੇ ਸਾਥੀ ਅਨੁਪਮ ਰਾਣਾ ਨਾਲ ਮੋਟਰਸਾਈਕਲ `ਤੇ ਘਰ ਵਾਪਸ ਆ ਰਿਹਾ ਸੀ ਕਿ ਹਮਲਾਵਰਾਂ ਨੇ ਉਨ੍ਹਾਂ `ਤੇ ਗੋਲੀ ਚਲਾ ਦਿੱਤੀ ।