Patiala Help Club Logo

ਪੁਲਸ ਅਧਿਕਾਰੀ ਨੂੰ ਧੱਕਾ ਦੇ ਕੇ ਦੋ ਮੁਲਜਮ ਪੁਲਸ ਦੀ ਹਿਰਾਸਤ ਵਿਚੋਂ ਹੋਏ ਫਰਾਰ

ਲੁਧਿਆਣਾ, 15 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਪੁਲਸ ਦੀ ਹਿਰਾਸਤ ਵਿਚੋਂ ਦੋ ਮੁਲਜਮ ਹੱਥਕੜੀ ਖੁੱਲ੍ਹਣ ‘ਤੇ ਪੁਲਸ ਅਧਿਕਾਰੀ ਨੂੰ ਧੱਕਾ ਦੇ ਕੇ ਫਰਾਰ (Escape) ਹੋ ਗਏ ਹਨ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਸ ਕਮਿਸ਼ਨਰੇਟ ਅਧੀਨ ਆਉਂਦੇ ਥਾਣਾ ਡਵੀਜਨ ਨੰ 5 ਦੀ ਪੁ੍ਲਸ ਹਿਰਾਸਤ (Police custody) ਵਿਚੋਂ ਜੋ ਦੋ ਮੁਲਜਮ ਪੁਲਸ ਅਧਿਕਾਰੀ ਨੂੰ ਧੱਕਾ ਦੇ ਕੇ ਫਰਾਰ ਹੋ ਗਏ ਹਨ ਦੀ ਪਛਾਣ ਪ੍ਰਿੰਸ ਸ਼ਰਮਾ (ਉਰਫ਼ ਪ੍ਰਿੰਸ) ਅਤੇ ਰਮਨਦੀਪ ਸਿੰਘ (ਉਰਫ਼ ਰਿੰਕੂ) ਵਜੋਂ ਹੋਈ ਹੈ।ਦੱਸਣਯੋਗ ਹੈ ਕਿ ਪ੍ਰੰਸ ਸ਼ਰਮਾ ਉਰਫ਼ ਪ੍ਰਿੰਸ, ਜ਼ਿਲ੍ਹਾ ਮਲੇਰਕੋਟਲਾ ਦੇ ਅਮਰਗੜ੍ਹ ਥਾਣੇ ਅਧੀਨ ਆਉਂਦੇ ਪਿੰਡ ਜੋਪਮਾਜਰਾ ਦਾ ਰਹਿਣ ਵਾਲਾ ਹੈ। ਦੂਜਾ ਮੁਲਜ਼ਮ, ਰਮਨਦੀਪ ਸਿੰਘ ਉਰਫ਼ ਰਿੰਕੂ, ਜ਼ਿਲ੍ਹਾ ਜਲੰਧਰ ਦੇ ਫਿਲੌਰ ਸਥਿਤ ਮੁਹੱਲਾ ਜਗਤਪੁਰਾ ਦਾ ਰਹਿਣ ਵਾਲਾ ਹੈ।

ਦੋਹਾ ਵਿਰੁੱਧ ਡਵੀਜਨ ਨੰਬਰ 5 ਵਿਖੇ ਮਾਮਲਾ ਦਰਜ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਜੋ ਦੋ ਮੁਲਜਮ ਪੁਲਸ ਹਿਰਾਸਤ ਵਿਚੋਂ ਫਰਾਰ ਹੋ ਗਏ ਹਨ ਦੇ ਵਿਰੁੱਧ ਪੁਲਸ ਹਿਰਾਸਤ ਵਿਚੋਂ ਫਰਾਰ ਹੋਣ ‘ਤੇ ਥਾਣਾ ਡਵੀਜਨ ਨੰ 5 ਵਿਖੇ ਧਾਰਾ 262, 132 ਤਹਿਤ ਮਾਮਲਾ ਦਰਜ (Case registered) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਉਕਤ ਦੋਵੇਂ ਜਣੇ ਜਿਸ ਮਾਮਲੇ ਵਿਚ ਪੁੱਛਗਿੱਛ ਲਈ ਲਿਆਂਦੇ ਗਏ ਸਨ ਵਿਚੋਂ ਇਕ ਨੇ ਜਦੋਂ ਪੁਲਸ ਅਧਿਕਾਰੀ ਨੂੰ ਬਿਮਾਰ ਹੋਣ ਦਾ ਬਹਾਨਾ ਬਣਾਇਆ ਤਾਂ ਪੁਲਸ ਅਧਿਕਾਰੀ ਨੇ ਹੱਥਕੜੀ ਖੋਲ੍ਹ ਦਿੱਤੀ ਅਤੇ ਦੋਵੇਂ ਜਣੇ ਪੁ੍ਲਸ ਅਧਿਕਾਰੀ ਨੂੰ ਹੀ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋ ਗਏ ।

ਕਿਸ ਮਾਮਲੇ ਵਿਚ ਲਿਆਂਦੇ ਗਏ ਸੀ ਪੁੱਛਗਿੱਛ ਲਈ

ਜਾਣਕਾਰੀ ਮੁਤਾਬਕ ਉਕਤ ਦੋਹਾਂ ਮੁਲਜਮਾਂ ਨੂੰ ਪਹਿਲਾਂ ਤੋਂ ਹੀ 8 ਅਕਤੂਬਰ ਨੂੰ ਮਾਡਲ ਟਾਊਨ ਵਿਖੇ ਧਾਰਾ 331 (4), 305 ਅਤੇ 3 (5) ਤਹਿਤ ਦਰਜ ਕੀਤੀ ਗਈ ਐਫ. ਆਈ. ਆਰ. ਤਹਿਤ ਪੁੱਛਗਿੱਛ ਲਈ ਲੁਧਿਆਣਾ ਦੀ ਕਰਾਈਮ ਬ੍ਰਾਂਚ-1 ਵਿਖੇ ਲਿਆਂਦਾ ਗਿਆ ਸੀ । ਜਿਸ ਦੌੌਰਾਨ ਇਹ ਭੱਜ ਗਏ ।

Advertisement