ਨੋਇਡਾ, 27 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਨੋਇਡਾ (ਗੁਰੂਗ੍ਰਾਮ) ਵਿਖੇ ਇਕ ਡਿਲੀਵਰੀ ਬੁਆਏ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੌਣ ਹੈ ਇਹ ਡਿਲੀਵਰੀ ਬੁਆਏ
ਮਿਲੀ ਜਾਣਕਾਰੀ ਅਨੁਸਾਰ ਨੋਇਡਾ (ਗੁਰੂਗ੍ਰਾਮ) (Noida (Gurugram)) ਦੇ ਸੈਕਟਰ-54 ਵਿਖੇ ਬਣੀ ਝੁੱਗੀ-ਝੌਂਪੜੀਆਂ ਵਿਖੇ ਰਹਿ ਰਹੇ ਕਿ ਡਿਲੀਵਰੀ ਬੁਆਏ ਦਾ ਬੇਰਹਿਮੀ ਨਾਲ ਕਤਲ (Murder) ਕਰਕੇ ਉਸਦੀ ਲਾਸ਼ ਇਕ ਬਕਸੇ ਵਿਚ ਰੱਖਣ ਦਾ ਜੋ ਘਟਨਾਕ੍ਰਮ ਵਾਪਰਿਆ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੇ ਨੌਜਵਾਨ ਦਾ ਨਾਮ ਅਮਨ ਹੈ ਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ । ਪੁਲਸ ਵਲੋਂ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ । ਜਿਨ੍ਹਾਂ ਵਿਚ ਮੁਹੰਮਦ ਮਿਰਾਜ ਅਤੇ ਸੋਨੂੰ ਦੋ ਵਿਅਕਤੀ ਸ਼ਾਮਲ ਹਨ ।
ਕੀ ਜਾਣਕਾਰੀ ਦਿੱਤੀ ਪੁਲਸ ਅਧਿਕਾਰੀ ਨੇ
ਇਸ ਕਤਲ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨੋਇਡਾ ਦੇ ਪੁਲਸ ਅਧਿਕਾਰੀ (Police officer) ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਮਨ ਪਿਛਲੇ ਡੇਢ ਕੁ ਸਾਲਾਂ ਤੋਂ ਸੈਕਟਰ-54 ਰੈਪਿਡ ਮੈਟਰੋ ਸਟੇਸ਼ਨ ਦੇ ਕੋਲ ਬਣੀਆਂ ਝੱਗੀਆਂ ਵਿਚ ਉਮਾ ਨਾਮ ਦੀ ਮਹਿਲਾ ਨਾਲ ਲਿਵ-ਇਨ-ਰਿਲੇਸ਼ਨਸਿ਼ਪ ਵਿਚ ਰਹਿ ਰਿਹਾ ਸੀ ਤੇ ਉਮਾ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਉਮਾ ਦਾ ਝੁਕਾਅ ਕਿਸੇ ਹੋਰ ਨੌਜਵਾਨ ਵੱਲ। ਜਿਸਨੂੰ ਲੈ ਕੇ ਦੋਹਾਂ ਵਿਚਾਲੇ ਲੜਾਈ ਝਗੜਾ ਹੁੰਦਾ ਰਹਿੰਦਾ ਸੀ ।
ਹੋਰ ਕੀ ਕੀ ਜਾਣਕਾਰੀ ਦਿੱਤੀ ਪੁਲਸ ਅਧਿਕਾਰੀ ਨੇ
ਨੋਇਡਾ ਵਿਖੇ ਸਬੰਧਤ ਖੇਤਰ ਦੇ ਪੁਲਸ ਅਧਿਕਾਰੀ ਸੰਦੀਪ ਨੇ ਦੱਸਿਆ ਕਿ ਉਮਾ ਦੇ ਨਵੇਂ ਦੋਸਤ ਨੇ ਉਕਤ ਨੌਜਵਾਨ ਅਮਨ ਨੂੰ ਰਸਤੇ ਤੋਂ ਹਟਾਉਣ ਲਈ ਸਾਜਿਸ਼ ਘੜੀ ਅਤੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਅਮਨ ਤੇ ਤੇਜਧਾਰ ਹਥਿਆਰਾਂ(Sharp weapons) ਨਾਲ ਕਰਨ ਦੇ ਨਾਲ-ਨਾਲ ਪਛਾਣ ਛੁਪਾਉਣ ਲਈ ਜਾਂ ਨਫ਼ਰਤ ਦੇ ਚਲਦਿਆਂ ਚੇਹਰੇ ਨੂੰ ਜਲਾਉਣ ਦੀ ਕੋਸਿ਼ਸ਼ ਵੀ ਕੀਤੀ ਗਈ ਸੀ । ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਲਿਆ ਹੈ ।










