ਕਵੇਟਾ, 10 ਜੁਲਾਈ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਦੇ ਪਾਕਿਸਤਾਨ (Pakistan) ਵਿਚ ਬਣੇ ਬਲੋਚਿਸਤਾਨ ਵਿਖੇ ਕ੍ਰਿਕਟ ਖੇਡ ਰਹੇ ਦੋ ਈਸਾਈ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ (Murder) ਕੀਤੀ ਗਈ ਹੈ ।
ਪੁਲਸ ਨੇ ਕਰ ਦਿੱਤੀ ਹੈ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ
ਪਾਕਿਸਤਾਨ ਦੇ ਹਿੰਸਾ ਪ੍ਰਭਾਵਿਤ ਬਲੋਚਿਸਤਾਨ (Balochistan) ਸੂਬੇ ਵਿੱਚ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਕ੍ਰਿਕਟ ਖੇਡ ਰਹੇ ਇਸਾਈ ਭਾਈਚਾਰੇ ਦੇ 2 ਨੌਜਵਾਨਾਂ ਦੀ ਗੋਲੀ ਮਾਰ (Shoot)ਕੇ ਹੱਤਿਆ ਕਰ ਦਿੱਤੀ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਪੁਲਿਸ ਨੇ ਮਾਮਲਾ ਦਰਜ (Case Rejistered) ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਸੂਤਰਾਂ ਅਨੁਸਾਰ ਇਹ ਹਮਲਾ ਮਸਤੁੰਗ ਜਿਲ੍ਹੇ ਦੇ ਸ਼ਮਸ ਆਬਾਦ ਸਥਿਤ ਇੱਕ ਕ੍ਰਿਕਟ ਮੈਦਾਨ ਵਿੱਚ ਹੋਇਆ, ਜੋ ਇਸਾਈ ਬਹੁਲ ਇਲਾਕੇ ਤੋਂ ਲਗਭਗ 4 ਕਿਲੋਮੀਟਰ ਅਤੇ ਸੂਬਾਈ ਰਾਜਧਾਨੀ ਕਵੇਟਾ ਤੋਂ ਕਰੀਬ 50 ਕਿਲੋਮੀਟਰ ਦੱਖਣ ਵੱਲ ਸਥਿਤ ਹੈ ।
ਕੀ ਦੱਸਿਆ ਥਾਣੇ ਦੇ ਸਟੇਸ਼ਨ ਹਾਊਸ ਅਧਿਕਾਰੀ ਨੇ
ਮਸਤੁੰਗ ਸਿਟੀ ਪੁਲਸ ਥਾਣੇ ਦੇ ਸਟੇਸ਼ਨ ਹਾਊਸ ਅਫ਼ਸਰ ਅਬਦੁਲ ਰਊਫ ਨੇ ਦੱਸਿਆ ਕਿ ਹਮਲਾਵਰ ਨੇੜਲੇ ਇੱਕ ਪਿੰਡ ਤੋਂ ਆਏ ਸਨ ਅਤੇ ਸਥਾਨਕ ਇਸਾਈ ਕ੍ਰਿਕਟਰਾਂ ਦੇ ਸਮੂਹ `ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ । ਇਸ ਹਮਲੇ ਵਿੱਚ 21 ਸਾਲਾ ਆਯੁਸ਼ ਮਸੀਹ ਅਤੇ 24 ਸਾਲਾ ਡੋਮਿਨਿਕ ਮਸੀਹ ਦੀ ਮੌਕੇ `ਤੇ ਹੀ ਮੌਤ ਹੋ ਗਈ । ਹੁਣ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ।








