ਸਿਲੀਗੁੜੀ, 3 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਪੱਛਮ ਬੰਗਾਲ (West Bengal) ਦੇ ਜਿਲਾ ਸਿਲੀਗੁੜੀ ਦੇ ਮਾਟੀਗਾੜਾ ਬਲਾਕ ਵਿਖੇ ਗਊਂ ਚੋਰੀ ਦੇ ਸ਼ੱਕ ਹੇਠ ਕੁੱਟਮਾਰ ਕਰਨ ਕਾਰਨ ਦੋ ਦੀ ਮੌਤ (Death) ਤੇ ਇਕ ਜਖਮੀ ਹੋਇਆ ਹੈ ।
ਪੁਲਸ ਨੇ ਕਰ ਦਿੱਤੀ ਹੈ ਘਟਨਾਕ੍ਰਮ ਦੀ ਜਾਂਚ ਸ਼ੁਰੂ
ਮਿਲੀ ਜਾਣਕਾਰੀ ਅਨੁਸਾਰ ਸਿਲੀਗੁੜੀ ਦੇ ਜੋ ਮਾਟੀਗਾੜਾ ਖੇਤਰ ਵਿਖੇ ਭੀੜ ਵਲੋਂ ਗਊਆਂ ਚੋਰੀ (Theft of cows) ਦੇ ਸ਼ੱਕ ਹੇਠ ਜਿਨ੍ਹਾਂ ਤਿੰਨ ਨੌਜਵਾਨਾਂ ਦੀ ਕੁੱਟਮਾਰ (Beating) ਕਰਕੇ ਦੋ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਕ ਨੂੰ ਗੰਭੀਰ ਜਖਮੀ (Seriously injured) ਕਰ ਦਿੱਤਾ ਗਿਆ ਵਾਲੇ ਮਾਮਲੇ ਵਿਚ ਪੁਲਸ ਵਲੋਂ ਮੌਤ ਦੇ ਘਾਟ ਉਤਰੇ ਨੌਜਵਾਨਾਂ ਦੀ ਪਛਾਣ ਕਰਨ ਅਤੇ ਘਟਨਾਕ੍ਰਮ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਇਸ ਦੌਰਾਨ ਭੀੜ ਵਲੋਂ ਇਕ ਪਿਕਅਪ ਵਾਹਨ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਜਦੋਂ ਕਿ ਦੂਸਰੇ ਵਾਹਨ ਨੂੰ ਅੱਗ ਲਗਾਉਣ ਦੀ ਕੋਸਿ਼ਸ਼ ਕੀਤੀ ਗਈ ।
ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਪਸ਼ੁ ਚੋਰੀ ਦਾ ਮਾਮਲਾ
ਪ੍ਰਾਪਤ ਸੂਚਨਾਵਾਂ ਮੁਤਾਬਕ ਸਿਲੀਗੁੜੀ ਸ਼ਹਿਰ ਅਤੇ ਮਹਿਕਮਾ ਖੇਤਰ ਦੇ ਵੱਖ-ਵੱਖ ਪੇਂਡੂ ਇਲਾਕਿਆਂ ਵਿਚ ਪਿਛਲੇ ਕਈ ਮਹੀਨਿਆਂ ਤੋਂ ਗਊਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਕਾਫੀ ਰੋਸ ਭਰਿਆ ਪਿਆ ਸੀ ਤੇ ਬੀਤੇ ਦਿਨ ਉਕਤ ਨੌਜਵਾਨਾਂ ਨੂੰ ਵੀ ਗਊਆਂ ਚੋਰੀ ਕਰਨ ਵਾਲੇ ਗਿਰੋਹ ਦਾ ਮੈਂਬਰ ਸਮਝ ਕੇ ਕੁੱਟਮਾਰ ਕਰ ਦਿੱਤੀ ਗਈ, ਜਿਸ ਦੌਰਾਨ ਦੋ ਦੀ ਮੌਤ ਹੋ ਗਈ ਤੇ ਇਕ ਜਖਮੀ ਹੋ ਗਿਆ ।








