Patiala Help Club Logo

ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਹੋਈ ਦੋ ਦੀ ਮੌਤ ਤੇ ਤਿੰਨ ਜਖਮੀ

ਝਾਂਸੀ, 6 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਝਾਂਸੀ ਵਿਖੇ ਝਾਂਸੀ-ਕਾਨਪੁਰ ਹਾਈਵੇ ਤੇ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ (Death) ਤੇ ਤਿੰਨ ਜਖਮੀ ਹੋ ਗਏ ਹਨ ।

ਕੌਣ ਕੌਣ ਹਨ ਮੌਤ ਦੇ ਘਾਟ ਉਤਰਨ ਵਾਲਿਆਂ ਵਿਚ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਵੇਲੇ ਝਾਂਸੀ-ਕਾਨਪੁਰ ਹਾਈਵੇ ਤੇ ਜੋ ਇਕ ਕਾਰ ਪਸ਼ੂ ਨੂੰ ਬਚਾਉਂਦੇ ਹੋਏ ਸੜਕ ਹਾਦਸੇ (Road accidents) ਦਾ ਸਿਕਾਰ ਹੋ ਗਈ ਤੇ ਉਸ ਵਿਚ ਸਵਾਰ ਪੰਜ ਵਿਅਕਤੀਆਂ ਵਿਚੋਂ ਦੋ ਦੀ ਮੌਤ ਹੋ ਗਈ ਹੈ ਤੇ ਤਿੰਨ ਜਣੇ ਜਖਮੀ (Injured) ਹੋ ਗਏ ਹਨ ਵਿਚ ਮਰਨ ਵਾਲਿਆਂ ਵਿਚ ਮਾਫ਼ੀਆ ਅਤੀਕ ਅਹਿਮਦ ਦਾ ਛੋਟਾ ਪੁੱਤਰ ਆਬਾਨ ਅਹਿਮਦ ਅਤੇ ਸੋਨੂ ਖਾਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਹ ਝਾਂਸੀ ਜੇਲ੍ਹ ਵਿੱਚ ਬੰਦ ਆਪਣੇ ਭਰਾ ਅਲੀ ਨੂੰ ਮਿਲਣ ਲਈ ਪ੍ਰਯਾਗਰਾਜ ਤੋਂ ਝਾਂਸੀ ਆ ਰਿਹਾ ਸੀ । ਹਾਦਸੇ ਵਿੱਚ ਕਾਰ ਸਵਾਰ ਤਿੰਨ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ । ਪੁਲਸ ਨੇ ਸਾਰੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਹੈ ।

ਕੌਣ ਕੌਣ ਹੋਇਆ ਹੈ ਜਖਮੀ

ਪ੍ਰਤੱਖਦਰਸ਼ੀਆਂ ਅਨੁਸਾਰ ਪ੍ਰਯਾਗਰਾਜ ਤੋਂ ਝਾਂਸੀ ਆਉਂਦੇ ਸਮੇਂ ਜੋ ਪਸ਼ੂ ਨੂੰ ਬਚਾਉਣ ਵੇਲੇ ਕਾਰ ਸੜਕ ਹਾਦਸੇ ਦਾ ਸਿ਼ਕਾਰ ਹੋ ਗਈ ਵਿਚ ਜੋ ਤਿੰਨ ਵਿਅਕਤੀ ਜਖਮੀ ਹੋ ਗਏ ਹਨ ਦੀ ਪਛਾਣ ਅਹਿਜਮ ਨਿਵਾਸੀ ਬਾਦਸ਼ਾਹੀ ਮੰਡੀ (ਪ੍ਰਯਾਗਰਾਜ), ਮੁਹੰਮਦ ਜ਼ੈਦ ਨਿਵਾਸੀ ਕੋਤਵਾਲੀ, ਉਮਰ ਅਹਿਮਦ ਨਿਵਾਸੀ ਪੂਰਾ ਮੁਫ਼ਤੀ ਸ਼ਾਮਲ ਹਨ । ਸੂਚਨਾ ਮਿਲਦੇ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਭੇਜਿਆ । ਐੱਸ. ਐੱਸ. ਪੀ. ਬੀ. ਬੀ. ਜੀ. ਟੀ. ਐੱਸ. ਮੂਰਤੀ ਨੇ ਦੱਸਿਆ ਕਿ ਸ਼ੁਰੂਆਤੀ ਸੂਚਨਾ ਵਿੱਚ ਮ੍ਰਿਤਕ ਦੀ ਪਛਾਣ ਅਤੀਕ ਅਹਿਮਦ ਦੇ ਪੁੱਤਰ ਆਬਾਨ ਅਹਿਮਦ ਵਜੋਂ ਹੋਈ ਹੈ ।

Advertisement