ਗੁਰੂਗ੍ਰਾਮ, 28 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਦੇ ਸੈਕਟਰ-83 ਵਿਖੇ ਜੀ-21 ਸੁਸਾਇਟੀ ਪਿੱਛੇ ਵਸੀਆਂ ਝੁੱਗੀਆਂ ਵਿਚ ਪਾਣੀ ਦੀ ਟੈਂਕੀ ਡਿੱਗਣ ਕਾਰਨ ਦੋ ਬੱਚੀਆਂ ਦੀ ਮੌਤ (Death) ਹੋਈ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ (Gurugram) ਦੀ ਜੀ-21 ਸੁਸਾਇਟੀ ਪਿੱਛੇ ਵਸੀਆਂ ਝੁੱਗੀਆਂ ਵਿਚ ਰਹਿੰਦੇ ਵਿਅਕਤੀਆਂ ਵਿਚੋਂ ਜੋ ਸੀਮਿੰਟ ਦੀ ਪਾਣੀ ਵਾਲੀ ਟੈਂਕੀ (Water tank) ਦੋ ਬੱਚੀਆਂ ਤੇ ਇਕ ਔਰਤ ‘ਤੇ ਡਿੱਗਣ (Falling) ਦਾ ਘਟਨਾਕ੍ਰਮ ਵਾਪਰਿਆ ਹੈ ਤਹਿਤ ਦੋਵੇਂ ਬੱਚੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਕ ਔਰਤ ਬੁਰੀ ਤਰ੍ਹ੍ਹਾਂ ਜਖਮੀ ਹੋ ਗਈ ਹੈ, ਜਿਸਦੀ ਹਾਲਤ ਗੰਭੀਰ ਬਣੀ ਹੋਈ ਹੈ ।
ਕਿੰਨੀ ਦਿਨ ਪਹਿਲਾਂ ਬਣੀ ਸੀ ਟੈਂਕੀ
ਪ੍ਰਾਪਤ ਸੂਚਨਾ ਮੁਤਾਬਕ ਜੋ ਗੁਰੂਗ੍ਰਾਮ ਵਿਖੇ ਸੀਮਿੰਟ ਦੀ ਪਾਣੀ ਵਾਲੀ ਟੈਂਕੀ ਡਿੱਗਣ ਦੇ ਕਾਰਨ ਦੋ ਬੱਚੀਆਂ ਦੀ ਮੌਤ ਹੋ ਗਈ ਹੈ ਤੇ ਇਕ ਮਹਿਲਾ ਬੁਰੀ ਤਰ੍ਹਾਂ ਜਖਮੀ ਹੋ ਗਈ ਹੈ ਵਾਲੀ ਪਾਣੀ ਦੀ ਟੈਂਕੀ ਸਬੰਧਤ ਠੇਕਦਾਰ ਵਲੋਂ ਜਾਣਕਾਰੀ ਮੁਤਾਬਕ ਸਿਰਫ਼ ਚਾਰ ਕੁ ਦਿਨ ਪਹਿਲਾਂ ਹੀ ਬਣਾਈ ਗਈ ਸੀ । ਜਿਸਦੇ ਚਲਦਿਆਂ ਖੇੜਕੀਦੌਲਾ ਥਾਣੇ ਦੀ ਪੁਲਸ ਵਲੋਂ ਸਬੰਧਤ ਠੇਕੇਦਾਰ ਵਿਰੁੱਧ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ।








