Patiala Help Club Logo

ਮੁੰਬਈ `ਚ ਭਗਵਾਨ ਗਣੇਸ਼ ਦੀ ਵਿਸ਼ਾਲ ਮੂਰਤੀ ਡਿੱਗਣ ਨਾਲ ਹੋਈ ਦੋ ਦੀ ਮੌਤ

ਮੁੰਬਈ, 24 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਡਿੱਗਣ (Statue falling) ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ।

ਕੀ ਜਾਣਕਾਰੀ ਦਿੱਤੀ ਨਗਰ ਨਿਗਮ ਅਧਿਕਾਰੀਆਂ ਨੇ

ਮਿਲੀ ਜਾਣਕਾਰੀ ਅਨੁਸਾਰ ਦੱਖਣੀ ਮੁੰਬਈ (South Mumbai) ਦੇ ਭੂਲੇਸ਼ਵਰ ਇਲਾਕੇ `ਚ ਸ਼ੋਭਾ ਯਾਤਰਾ ਦੌਰਾਨ ਜੋ ਭਗਵਾਨ ਗਣੇਸ਼ (Lord Ganesha) ਦੀ ਵਿਸ਼ਾਲ ਮੂਰਤੀ ਡਿੱਗਣ ਨਾਲ 2 ਲੋਕਾਂ ਦੀ ਮੌਤ (Death) ਹੋ ਗਈ ਹੈ ਦੌਰਾਨ 5 ਹੋਰ ਲੋਕ ਜ਼ਖਮੀ (Injured) ਹੋ ਗਏ ਹਨ । ਜ਼ਖਮੀਆਂ ‘ਚ ਦੋ ਨਾਬਾਲਗ ਕੁੜੀਆਂ ਵੀ ਸ਼ਾਮਲ ਹਨ । ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਲੱਗਭਗ 9.51 ਵਜੇ ਦੱਖਣੀ ਮੁੰਬਈ ਦੇ ਜੈ ਅੰਬੇ ਚੌਕ, ਕਬੂਤਰਖਾਨਾ ਦੇ ਕੋਲ ਬਲਰਾਮ ਮਰਚੈਂਟ ਰੋਡ `ਤੇ ਹੋਈ, ਜਦੋਂ `ਭੂਲੇਸ਼ਵਰ ਚਾ ਰਾਜਾ` ਦੀ ਆਗਮਨ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਸੂਚਨਾ ਮਿਲਦਿਆਂ ਹੀ ਮੁੰਬਈ ਫਾਇਰ ਬ੍ਰਿਗੇਡ, ਮੁੰਬਈ ਪੁਲਸ, ਟ੍ਰੈਫਿਕ ਪੁਲਸ, 108 ਐਂਬੁਲੈਂਸ ਸੇਵਾ ਅਤੇ ਬੀ. ਐੱਮ. ਸੀ. ਵਾਰਡ ਦੇ ਕਰਮਚਾਰੀ ਮੌਕੇ `ਤੇ ਪਹੁੰਚ ਗਏ । ਮ੍ਰਿਤਕਾਂ ਦੀ ਪਛਾਣ ਸੰਕੇਤ ਨੇਵਸੇ (33) ਅਤੇ ਬ੍ਰਿਜੇਸ਼ ਹੇਮੰਤ ਜੋਸ਼ੀ (30) ਵਜੋਂ ਹੋਈ ਹੈ । ਸੰਕੇਤ ਨੂੰ ਰਿਲਾਇੰਸ ਹਸਪਤਾਲ `ਚ ਮ੍ਰਿਤਕ ਐਲਾਨਿਆ ਗਿਆ, ਜਦਕਿ ਬ੍ਰਿਜੇਸ਼ ਨੂੰ ਜੀ. ਟੀ. ਹਸਪਤਾਲ `ਚ ਮ੍ਰਿਤਕ ਐਲਾਨਿਆ ਗਿਆ ।

Advertisement