Patiala Help Club Logo

ਨਕਲੀ ਸਰਕਾਰੀ ਪਛਾਣ ਪੱਤਰ ਬਣਾਉਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

ਨਵੀਂ ਦਿੱਲੀ, 6 ਜੁਲਾਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਪੁਲਸ (Delhi Police) ਵਲੋਂ ਇਕ ਵੈਬਸਾਈਟ ਰਾਹੀਂ ਸਰਕਾਰੀ ਨਕਲੀ ਪਛਾਣ ਪੱਤਰ ਬਣਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਸ ਨੇ ਇੱਕ ਵੈੱਬਸਾਈਟ ਰਾਹੀਂ ਜੋ ਨਕਲੀ ਸਰਕਾਰੀ ਪਛਾਣ ਪੱਤਰ (Fake government ID card) ਬਣਾਉਣ ਅਤੇ ਵੇਚਣ ਵਿੱਚ ਸ਼ਾਮਲ ਇੱਕ ਅੰਤਰ-ਰਾਜੀ ਗਿਰੋਹ (Interstate gang) ਦਾ ਕਥਿਤ ਤੌਰ `ਤੇ ਪਰਦਾਫਾਸ਼ ਕੀਤਾ ਹੈ ਅਤੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਦਿੱਲੀ ਪੁਲਸ ਦੀ ‘ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਆਪ੍ਰੇਸ਼ਨਜ਼’ ਯੂਨਿਟ ਅਨੁਸਾਰ ਦਮਨ ਅਤੇ ਦੀਵ ਦੇ ਰਹਿਣ ਵਾਲੇ ਵਿਦੇਸ਼ੀ ਸਾਵ ਅਤੇ ਬਿਹਾਰ ਦੇ ਪਟਨਾ ਦੇ ਨਿਵਾਸੀ ਸੰਤੋਸ਼ ਕੁਮਾਰ ਵਜੋਂ ਹੋਈ ਹੈ ।

ਕੀ ਕਰਦੇ ਸਨ ਇਹ ਵਿਅਕਤੀ

ਆਈ. ਐੱਫ. ਐੱਸ. ਓ. ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਵਿਨੀਤ ਕੁਮਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵੇਂ ਮੁਲਜ਼ਮ ਇੱਕ ਵੈੱਬਸਾਈਟ ਚਲਾਉਂਦੇ ਸਨ, ਜਿਸ `ਤੇ ਆਨ-ਲਾਈਨ ਪੈਸੇ ਦਾ ਭੁਗਤਾਨ ਕਰਨ ਤੋਂ ਬਾਅਦ ਕੋਈ ਵੀ ਵਿਅਕਤੀ ਨਕਲੀ ਆਧਾਰ ਕਾਰਡ, ਵੋਟਰ ਆਈ. ਡੀ. ਕਾਰਡ, ਪੈਨ ਨਾਲ ਸਬੰਧਤ ਦਸਤਾਵੇਜ਼, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਜਨਮ ਅਤੇ ਮੌਤ ਦੇ ਸਰਟੀਫਿਕੇਟ ਅਤੇ ਹੋਰ ਸਰਕਾਰੀ ਦਸਤਾਵੇਜ਼ ਬਣਵਾ ਸਕਦਾ ਸੀ ।

ਉਨ੍ਹਾਂ ਕਿਹਾ ਕਿ ਇਹ ਨਕਲੀ ਦਸਤਾਵੇਜ਼ ਅਸਲੀ ਸਰਕਾਰੀ ਦਸਤਾਵੇਜ਼ਾਂ ਵਰਗੇ ਹੀ ਦਿਖਾਈ ਦਿੰਦੇ ਸਨ ਅਤੇ ਇਨ੍ਹਾਂ ਦੀ ਵਰਤੋਂ ਧੋਖਾਧੜੀ ਕਰਨ, ਠੱਗੀ ਮਾਰਨ, ਦੂਜਿਆਂ ਦੀ ਪਛਾਣ ਦੀ ਵਰਤੋਂ ਕਰਨ ਅਤੇ ਇੱਥੋਂ ਤੱਕ ਕਿ ਅਸਲੀ ਸਰਕਾਰੀ ਦਸਤਾਵੇਜ਼ ਹਾਸਲ ਕਰਨ ਲਈ ਵੀ ਕੀਤੀ ਜਾਂਦੀ ਸੀ । ਪੁਲਸ ਵਲੋਂ ਮਾਮਲੇ ਵਿਚ ਅਗਲੀ ਜਾਂਚ ਕੀਤੀ ਜਾ ਰਹੀ ਹੈ ।

Advertisement