ਕਾਰ-ਮੋਟਰਸਾਈਕਲ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਦੀ ਮੌਤ

ਕਪੂਰਥਲਾ, 20 ਮਾਰਚ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੇ ਭੁਲੱਥ ਸਬ-ਡਵੀਜਨ ਵਿਖੇ ਇਕ ਕਾਰ-ਮੋਟਰਸਾਈਕਲ (Car-Motorcycle) ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ (Two people died) ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਭੁਲੱਥ ਸਬ-ਡਵੀਜ਼ਨ (Bholath Sub-Division) ਵਿੱਚ ਜੋ ਇੱਕ ਮੋਟਰਸਾਈਕਲ- ਕਾਰ ਸੜਕ ਹਾਦਸੇ (Road accidents) ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਆਪਸ ਵਿਚ ਮਾਮਾ-ਭਾਣਜਾ ਹਨ । ਸੜਕ ਹਾਦਸੇ ਵਿਚ ਮਰਨ ਵਾਲਿਆਂ ਵਿਚ ਜੋਗਿੰਦਰ ਸਿੰਘ (55) ਵਾਸੀ ਪਿੰਡ ਭਟਨੂਰਾਂ ਕਲਾਂ ਅਤੇ ਨਿਰਮਲ ਸਿੰਘ (50) ਵਾਸੀ ਪਿੰਡ ਬਜਾਜਾ ਸ਼ਾਮਲ ਹਨ । ਹਾਦਸੇ ਤੋਂ ਬਾਅਦ ਭੁਲੱਥ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕਿਵੇਂ ਵਾਪਰਿਆ ਹਾਦਸਾ

ਸੂਚਨਾ ਮੁਤਾਬਕ ਉਪਰੋਕਤ ਦੋਵੇਂ ਮੋਟਰਸਈਕਲ ਸਵਾਰ ਮਾਮਾ-ਭਾਣਜਾ ਮੱਸਿਆ ਮੌਕੇ `ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ ਕਿ ਉਨ੍ਹਾਂ ਦਾ ਮੋਟਰਸਾਈਕਲ ਇੱਕ ਕਾਰ ਨਾਲ ਟਕਰਾ ਗਿਆ । ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਕਾਰ ਇੱਕ ਔਰਤ ਚਲਾ ਰਹੀ ਸੀ ਜੋ ਗੱਡੀ ਚਲਾਉਣਾ ਸਿੱਖ ਰਹੀ ਸੀ । ਹਾਦਸੇ ਤੋਂ ਬਾਅਦ ਉਸ ਨੇ ਮੌਕੇ ਤੋਂ ਭੱਜਣ ਦੀ ਕੋਸਿ਼ਸ਼ ਕੀਤੀ ਪਰ ਸਥਾਨਕ ਨਿਵਾਸੀਆਂ ਨੇ ਉਸ ਨੂੰ ਫੜ ਲਿਆ ।

ਪੁਲਸ ਵਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ : ਡੀ. ਐਸ. ਪੀ.

ਪਰਿਵਾਰ ਨੇ ਦੋਸ਼ ਲਗਾਇਆ ਕਿ ਜੇਕਰ ਮਾਮੇ ਭਾਣਜੇ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਸੀ । ਭੁਲੱਥ ਪੁਲਸ ਸਟੇਸ਼ਨ ਦੇ ਐਸ. ਐਚ. ਓ. ਰਣਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ । ਡੀ. ਐਸ. ਪੀ. ਭੁਲੱਥ ਕਰਨੈਲ ਸਿੰਘ ਨੇ ਕਿਹਾ ਕਿ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ।