ਜਲੰਧਰ, 28 ਅਕਤੂਬਰ 2026 : ਪੰਜਾਬ ਦੇ ਸ਼ਹਿਰ ਫਿਲੌਰ (Phillaur) ਵਿਖੇ ਬੀਤੇ ਦਿਨੀਂ ਇਕ ਇੰਡੋ-ਕੈਨੇਡੀਅਨ ਬੱਸ ਦੀ ਆਲਟੋ ਕਾਰ ਨਾਲ ਟੱਕਰ ਹੋਣ ਕਾਰਨ ਦੋ ਵਿਅਕਤੀ ਗੰਭੀਰ ਜਖਮੀ (Seriously injured) ਹੋ ਗਏ ਹਨ ।
ਐਸ. ਐਸ. ਐਫ. ਦੀ ਟੀਮ ਨੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਇੰਡੋ-ਕੈਨੇਡੀਅਨ ਬੱਸ (Indo-Canadian Bus) ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਕਾਰਨ ਕਾਰ ਸਵਾਰ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ ਸਨ ਨੂੰ ਇਲਾਜ ਲਈ ਤੁਰੰਤ ਕਾਰਵਾਈ ਕਰਦਿਆਂ ਸੜਕ ਸੁਰੱਖਿਆ ਫੋਰਸ (Road Safety Force) ਦੀ ਟੀਮ ਵਲੋਂ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਗਿਆ, ਜਿਥੇ ਇਕ ਵਿਅਕਤੀ ਦੀ ਹਾਲਤ ਦੇ ਚਲਦਿਆਂ ਉਸਨੂੰ ਕਿਸੇ ਹੋਰ ਹਸਪਤਾਲ ਵਿਚ ਰੈਫਰ ਕੀਤਾ ਗਿਆ ।
ਕੀ ਦੱਸਿਆ ਬੱਸ ਡਰਾਈਵਰ ਨੇ
ਪ੍ਰਾਪਤ ਸੂਚਨਾ ਮੁਤਾਬਕ ਜਿਸ ਬੱਸ ਨਾਲ ਕਾਰ ਦੀ ਟੱਕਰ ਹੋਈ ਹੈ ਦੇ ਡਰਾਈਵਰ ਨੇ ਦੱਸਿਆ ਕਿ ਉਹ ਆਪਣੀ ਲੇਨ ਵਿੱਚ ਚੱਲ ਰਿਹਾ ਸੀ। ਉਸ ਮੁਤਾਬਕ ਅੱਗੇ ਜਾ ਰਹੀ ਆਲਟੋ ਕਾਰ (Alto car) ਦੇ ਚਾਲਕ ਨੇ ਅਚਾਨਕ ਐਮਰਜੈਂਸੀ ਬ੍ਰੇਕ ਲਗਾ ਦਿੱਤੇ, ਜਿਸ ਕਾਰਨ ਬੱਸ ਕਾਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ । ਹਾਦਸੇ ਤੋਂ ਬਾਅਦ ਪੁਲਿਸ ਅਤੇ ਐੱਸ. ਐੱਸ. ਐੱਫ. ਦੀ ਟੀਮ ਨੇ ਨੁਕਸਾਨੀ ਗਈ ਕਾਰ ਨੂੰ ਸੜਕ ਕਿਨਾਰੇ ਕਰਵਾਇਆ ਅਤੇ ਸੁਰੱਖਿਆ ਸੰਬੰਧੀ ਸਾਈਨ ਬੋਰਡ ਲਗਾ ਕੇ ਆਵਾਜਾਈ ਬਹਾਲ ਕਰਵਾਈ ।








