Patiala Help Club Logo

ਹਥਿਆਰਾਂ ਤੇ ਕਾਰਤੂਸਾਂ ਸਮੇਤ ਦੋ ਵਿਅਕਤੀ ਅੰਮ੍ਰਿਤਸਰ ਪੁਲਸ ਵਲੋਂ ਗ੍ਰਿਫ਼ਤਾਰ

ਅੰਮ੍ਰਿਤਸਰ, 1 ਜੁਲਾਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵਲੋਂ ਦੋ ਵਿਅਕਤੀਆਂ ਨੂੰ ਹਥਿਆਰਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਹੈ ।

ਕਿੰਨੇ ਹਥਿਆਰ ਤੇ ਕਾਰਤੂਸ ਕੀਤੇ ਗਏ ਹਨ ਦੋਹਾਂ ਕੋਲੋਂ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਜੋ ਇੱਕ ਅੰਤਰਰਾਸ਼ਟਰੀ ਪੱਧਰ `ਤੇ ਸਰਗਰਮ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੇ ਕਬਜ਼ੇ ਵਿੱਚੋਂ ਕੁੱਲ ਸੱਤ ਆਧੁਨਿਕ ਪਿਸਤੌਲ ਅਤੇ 40 ਜਿ਼ੰਦਾ ਕਾਰਤੂਸ ਬਰਾਮਦ ਕੀਤੇ ।

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿਚ ਸਨ । ਇਸ ਨੈੱਟਵਰਕ ਨੂੰ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਮਿਲਦੀਆਂ ਸਨ, ਜੋ ਬਾਅਦ ਵਿੱਚ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅਪਰਾਧਿਕ ਤੱਤਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ ।

ਗਿਰੋਹ ਦੇ ਸੰਪਰਕ ਫੈਲੇ ਹੋਏ ਸਨ ਅੰਤਰਰਾਸ਼ਟਰੀ ਪੱਧਰ ‘ਤੇ

ਪੁਲਸ ਦੇ ਅਨੁਸਾਰ ਇਹ ਗਿਰੋਹ ਇੱਕ ਸੰਗਠਿਤ ਢੰਗ ਨਾਲ ਕੰਮ ਕਰ ਰਿਹਾ ਸੀ, ਜਿਸਦੇ ਸੰਪਰਕ ਅੰਤਰਰਾਸ਼ਟਰੀ ਪੱਧਰ `ਤੇ ਫੈਲੇ ਹੋਏ ਸਨ । ਦੋਸ਼ੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਆਪਣੀ ਪਛਾਣ ਛੁਪਾਉਣ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ । ਹਾਲਾਂਕਿ ਅੰਮ੍ਰਿਤਸਰ ਪੁਲਸ ਦੀ ਚੌਕਸੀ ਅਤੇ ਉਨ੍ਹਾਂ ਦੇ ਖੁਫੀਆ ਨੈੱਟਵਰਕ ਦੀ ਸਰਗਰਮ ਭੂਮਿਕਾ ਦੇ ਕਾਰਨ ਨੈੱਟਵਰਕ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਗਿਆ ।

Advertisement