Patiala Help Club Logo

ਨੇਪਾਲ ਦੇ ਉਤਰ-ਪੱਛਮੀ ਵਿਖੇ ਆਇਆ ਦੋ ਵਾਰ ਜ਼ਬਰਦਸਤ ਭੂਚਾਲ

ਕਾਠਮੰਡੂ, 16 ਸਤੰਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਦੇ ਨੇਪਾਲ (Nepal) ਵਿਖੇ ਬੀਤੀ ਰਾਤ ਅਤੇ ਸਵੇਰ ਵੇਲੇ ਦੋ ਵਾਰ ਜਬਰਦਸਤ ਭੂਚਾਲ (Earthquake) ਦੇ ਝਟਕੇ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਤੀਬਰਤਾ ਵਾਲੇ ਸਨ ਦੋਵੇਂ ਭੂਚਾਲ ਦੇ ਝਟਕੇ

ਮਿਲੀ ਜਾਣਕਾਰੀ ਅਨੁਸਾਰ ਨੇਪਾਲ ਦੇ ਉਤਰ-ਪੱਛਮੀ ਖੇਤਰ ਵਿਖੇ ਜੋ ਬੁੱਧਵਾਰ ਦੀ ਦਰਮਿਆਨੀ ਅਤੇ ਤੜਕਸਾਰ ਦੋ ਵਾਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ ਦੇ ਚਲਦਿਆਂ ਪਹਿਲਾ ਭੂਚਾਲ ਜੋ ਕਿ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ 1. 51 ਵਜੇ ਆਇਆ ਦੀ ਤੀਬਰਤਾ (Intensity) 4. 5 ਸੀ ਜਦੋਂ ਕਿ ਦੂਸਰਾ ਭੂਚਾਲ ਦੇ ਝਟਕਾ ਜੋ ਅੱਜ ਸਵੇਰੇ 4. 28 ਵਜੇ ਆਇਆ ਦੀ ਤੀਬਰਤਾ 4. 2 ਰਿਕਾਰਡ ਕੀਤੀ ਗਈ ਹੈ।

ਕੀ ਸੀ ਭੂਚਾਲ ਦਾ ਕੇਂਦਰ ਬਿੰਦੂ

ਪ੍ਰਾਪਤ ਸੂਚਨਾ ਮੁਤਾਬਕ ਨੇਪਾਲ ਵਿਖੇ ਆਏ ਭੂਚਾਲ ਦੇ ਝਟਕਿਆਂ ਦੇ ਚਲਦਿਆਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪਰ ਨੈਸ਼ਨਲ ਸਿਸਮੋਲੋਜੀਕਲ ਸੈਂਟਰ (National Seismological Centre) ਮੁਤਾਬਕ ਭੂਚਾਲ ਦਾ ਕੇਂਦਰ ਬਿੰਦੂ ਮੁਗੂ ਜਿਲੇ ਦੇ ਕਲਾਈ ਇਲਾਕੇ ਦੇ ਆਲੇ-ਦੁਆਲੇ ਦਾ ਦੱਸਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਉਕਤ ਝਟਕੇ ਗੁਆਂਢੀ ਜਿਲਿਆਂ ਡੋਲਪਾ ਅਤੇ ਜੁਮਲਾ ਵਿਖੇ ਵੀ ਮਹਿਸੂਸ ਕੀਤੇ ਗਏ ਹਨ ।

Advertisement