ਸੜਕ ਹਾਦਸੇ ਵਿਚ ਹੋਈ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ

ਭਵਾਨੀਗੜ੍ਹ, 11 ਮਈ 2026 : ਜਿਲਾ ਸੰਗਰੂਰ (Sangrur) ਅਧੀਨ ਆਉਂਦੇ ਪਿੰਡ ਕਾਕੜਾ ਦੇ ਵਸਨੀਕ ਦੋ ਨੌਜਵਾਨਾਂ ਦੀ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਕਾਕੜਾ ਦੇ ਵਸਨੀਕ ਜਿਨ੍ਹਾਂ ਦੋ ਨੌਜਵਾਨਾਂ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਦੀ ਪਛਾਣ ਗੁਰਜੰਟ ਸਿੰਘ ਅਤੇ ਸਨੀ ਦੇ ਤੌਰ ‘ਤੇ ਹੋਈ ਹੈ। ਜਾਣਕਾਰੀ ਮੁਤਾਬਕ ਦੋਵੇਂ ਜਣੇ ਪਿੰਡਾਂ ਵਿਚੋਂ ਦੁੱਧ ਇਕੱਠਾ ਕਰਨ ਦਾ ਕੰਮ ਕਾਜ ਕਰਦੇ ਸਨ ।

ਕਿਵੇਂ ਵਾਪਰਿਆ ਹਾਦਸਾ

ਸੂਚਨਾ ਮੁਤਾਬਕ ਦੋਵੇਂ ਜੇ ਪਿੰਡ ਬਡਬਰ ਨੇੜੇ ਪਿੰਡਾਂ ਵਿਚੋਂ ਆਪਣੀ ਮਹਿੰਦਰਾ ਪਿਕਅੱਪ ਗੱਡੀ ’ਤੇ ਦੁੱਧ ਇਕੱਠਾ ਕਰਕੇ ਵਾਪਸ ਰਹੇ ਆ ਰਹੇ ਸਨ ਅਤੇ ਉਨ੍ਹਾਂ ਦੀ ਗੱਡੀ ਨੂੰ ਕਿਸੇ ਵਾਹਨ ਨੇ ਪਿਛੋਂ ਟੱਕਰ ਮਾਰ ਦਿੱਤੀ, ਜਿਸ ਦੌਰਾਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਸੜਕ ਦੇ ਦੂਜੇ ਪਾਸੇ ਚਲੀ ਗਈ, ਦੂਜੇ ਪਾਸੇ ਅੱਗੋਂ ਆਉਂਦੇ ਟਰਾਲੇ ਨਾਲ ਇਨ੍ਹਾਂ ਦੀ ਭਿਆਨਕ ਟੱਕਰ (Collision) ਹੋ ਗਈ, ਜਿਸ ਦੌਰਾਨ ਦੋਵਾਂ ਦੀ ਮੌਕੇ ’ਤੇ ਹੀ ਮੌਤ (Death) ਹੋ ਗਈ ।

ਪਿੰਡ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਸਨੀ ਸਿੰਘ ਗੁਰਜੰਟ ਸਿੰਘ ਕੋਲ ਕੰਮ ਕਰਦਾ ਸੀ, ਜਿਸ ਦਾ ਕਰੀਬ 2 ਹਫ਼ਤੇ ਪਹਿਲਾਂ ਹੀ ਵਿਆਹ ਹੋਇਆ ਸੀ । ਗੁਰਜੰਟ ਸਿੰਘ ਪਤਨੀ ਤੋਂ ਇਲਾਵਾ 2 ਛੋਟੇ ਬੱਚੇ ਛੱਡ ਗਿਆ । ਹਾਦਸੇ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ।