Patiala Help Club Logo

ਅੰਡਰ ਟਰਾਇਲ ਕੈਦੀ ਦੀ ਹੋਈ ਲੁਧਿਆਣਾ ਕੇਂਦਰੀ ਜੇਲ ਵਿਚ ਮੌਤ

ਲੁਧਿਆਣਾ, 11 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੀ ਕੇਂਦਰੀ ਜੇਲ ਵਿਖੇ ਬੰਦ ਇਕ ਅੰਡਰ ਟਰਾਇਲ ਕੈਦੀ (Undertrial prisoner) ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਅੰਡਰ ਟਰਾਇਲ ਕੈਦੀ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਸੈਂਟਰਲ ਜੇਲ (Ludhiana Central Jail) ਵਿਚ ਜੋ ਇਕ ਅੰਡਰ ਟਰਾਇਲ ਕੈਦੀ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ 19 ਸਾਲਾ ਅਰਸ਼ਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਅੰਡਰ ਟਰਾਇਲ ਕੈਦੀ ਅਰਸ਼ਦੀਪ ਸਿੰਘ (Prisoner Arshdeep Singh) ਦੀ ਮਾਂ ਵਲੋਂ ਆਪਣੇ ਨੌਜਵਾਨ ਪੁੱਤ ਦੀ ਮੌਤ ਦੇ ਗੰਭੀਰ ਦੋਸ਼ ਜੇਲ ਪ੍ਰਸ਼ਾਸਨ ਤੇ ਲਗਾਏ ਗਏ ਹਨ । ਮ੍ਰਿਤਕ ਕੈਦੀ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਅਰਸ਼ਦੀਪ ਸਿੰਘ ਦੀ ਮੌਤ ਬਿਮਾਰੀ ਕਾਰਨ ਨਹੀਂ ਸਗੋਂ ਜੇਲ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਉਦਾਸੀਨਤਾ ਕਾਰਨ ਹੋਈ ਹੈ ।

ਕਿਸ ਕੇਸ ਵਿਚ ਬੰਦ ਸੀ ਅਰਸ਼ਦੀਪ ਸਿੰਘ

ਜਾਣਕਾਰੀ ਮੁਤਾਬਕ ਪਟਿਆਲਾ ਦੇ ਸੁਲਰ ਘਰਾਟ (ਝੂੰਗੋਪੱਤੀ) ਦੀ ਰਹਿਣ ਵਾਲੀ ਸਰਬਜੀਤ ਕੌਰ ਦਾ ਪੁੱਤਰ ਅਰਸ਼ਦੀਪ ਲੁਧਿਆਣਾ ਕੇਂਦਰੀ ਜੇਲ੍ਹ ਵਿਚ 22 ਮਾਰਚ-2026 ਨੂੰ ਦਾਖਾ ਪੁਲਸ ਸਟੇਸ਼ਨ ਵਿੱਚ ਇੱਕ ਕੇਸ (ਐਫ. ਆਈ. ਆਰ. ਨੰਬਰ 61) ਦਰਜ ਕੀਤੇ ਗਏ ਕੇਸ ਤਹਿਤ ਬੰਦ ਸੀ । ਇਹ ਕੇਸ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀ ਧਾਰਾ 137(2) ਅਤੇ 64 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਦਰਜ ਕੀਤਾ ਗਿਆ ਸੀ । ਇਸ ਮਾਮਲੇ ਦੇ ਸਬੰਧ ਵਿੱਚ ਉਸਨੂੰ ਨਿਆਂਇਕ ਹਿਰਾਸਤ ਵਿੱਚ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ ।

ਪੁਲਸ ਨੂੰ ਦਿੱਤੇ ਬਿਆਨਾਂ ਦੇ ਆਧਾਰ ‘ਤੇ ਕਰ ਦਿੱਤੀ ਗਈ ਹੈ ਜਾਂਚ ਸ਼ੁਰੂ

ਪੁਲਸ ਨੂੰ ਦਿੱਤੇ ਗਏ ਬਿਆਨਾਂ ਦੇ ਆਧਾਰ ‘ਤੇ ਲੁਧਿਆਣਾ ਦੇ ਡਵੀਜਨ ਨੰ 7 ਦੇ ਪੁਲਸ ਥਾਣੇ ਵਿਖੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਦਿਆਂ ਜਾਂਚ ਸਬ-ਇੰਸਪੈਕਟਰ ਦਿਨੇਸ਼ ਕੁਮਾਰ ਨੂੰ ਸੌਂਪ ਦਿੱਤੀ ਗਈ ਹੈ ਤਾਂ ਜੋ ਸਪੱਸ਼ਟ ਹੋ ਸਕੇ ਕਿ ਜੇਲ ਪ੍ਰਸ਼ਾਸਨ ਦੀ ਕੋਈ ਲਾਪ੍ਰਵਾਹੀ ਹੈ ਜਾਂ ਨਹੀਂ । ਦੱਸਣਯੋਗ ਹੈ ਕਿ ਅਰਸ਼ਦੀਪ ਸਿੰਘ ਦੀ ਤਿੰਨ ਜੁਲਾਈ ਹੋਈ ਮੌਤ ਤੋਂ ਬਾਅਦ ਚਾਰ ਜੁਲਾਈ ਨੂੰ ਸਥਾਨਕ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਅਰਸ਼ਦੀਪ ਦੀ ਲਾਸ਼ ਦਾ ਪੋਸਟਮਾਰਟਮ (Postmortem) ਕੀਤਾ ਗਿਆ । ਪੋਸਟਮਾਰਟਮ ਤੋਂ ਬਾਅਦ, ਲਾਸ਼ ਨੂੰ ਅੰਤਿਮ ਸਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸੀ ।

Advertisement