ਲੁਧਿਆਣਾ, 3 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਪਿੰਡ ਖੰਜਰਵਾਲ ਵਿਖੇ ਦੇਰ ਰਾਤ ਵਰੁਣਾ ਕਾਰ ਸਵਾਰ ਵਿਅਕਤਆਂ ਵਲੋਂ ਗੋਲੀਬਾਰੀ ਕਰਕੇ ਇਕ ਵਿਅਕਤੀ ਦਾ ਕਤਲ (Murder) ਕਰ ਦਿੱਤਾ ਗਿਆ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪਿੰਡ ਖੰਜਰਵਾਲ (Village Khanjarwal) ਵਿਖੇ ਜੋ ਬੀਤੀ ਦੇਰ ਰਾਤ ਇਕ ਆਈ.-20 ਕਾਰ ਵਿਚ ਸਵਾਰ ਵਿਅਕਤੀ ਦਾ ਵਰੁਨਾ ਕਾਰ ਵਿਚ ਆਏ ਅਣਪਛਾਤੇ ਵਿਅਕਤੀਆਂ (Unidentified individuals) ਵਲੋਂ ਗੋਲੀਬਾਰੀ ਕਰਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਭੁੰਡਰੀ ਦੇ ਵਸਨੀਕ ਲਾਡੀ ਖਾਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮੌਤ ਦੇ ਘਾਟ ਉਤਰੇ ਵਿਅਕਤੀ ਨਾਲ ਕਾਰ ਸਵਾਰ ਮਾਜਰੀ ਦਾ ਵਸਨੀਕ ਰੋਹਿਤ ਉਰਫ ਬਿੱਲਾ ਮੌਕੇ ਤੋਂ ਭੱਜ ਕੇ ਵਾਲ-ਵਾਲ ਬਚ ਗਿਆ ।
ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਨੂੰਨੀ ਕਾਰਵਾਈ ਸ਼ੁਰੂ
ਪ੍ਰਾਪਤ ਸੂਚਨਾ ਮੁਤਾਬਕ ਗੋਲੀਬਾਰੀ (Firing) ਦੀ ਘਟਨਾ ਦੀ ਜਾਣਕਾਰੀ ਦਿੰਦਿਆਂ ਮੌਕੇ ‘ਤੇ ਪਹੁੰਚੀ ਪੁਲਸ ਅਧਿਕਾਰੀਆਂ ਦੀ ਟੀਮ ਵਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਮੁਰਦਾਘਰ ਵਿਖੇ ਭੇਜ ਦਿੱਤਾ ਗਿਆ । ਪੁਲਸ ਵਲੋਂ ਹਮਲਾਵਰਾਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਕੜਨ ਲਈ ਟੀਮਾਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ ।







