Patiala Help Club Logo

ਗੁਰਦੁਆਰਾ ਸਾਹਿਬ ’ਚ ਅਣਪਛਾਤੇ ਵਿਅਕਤੀਆਂ ਨੇ ਕੀਤੀ ਫਾਈਰਿੰਗ

ਲੁਧਿਆਣਾ, 28 ਅਕਤੂਬਰ 2026 : ਜਿਲਾ ਲੁਧਿਆਣਾ ਦੇ ਰਾਏਕੋਟ (Raikot) ਅਧੀਨ ਆਉਂਦੇ ਪਿੰਡ ਰਾਜੋਆਣਾਕਲਾਂ ਵਿਖੇ ਗੁਰਦੁਆਰਾ ਸਾਹਿਬ ਅੰਦਰ ਸੇਵਾਦਾਰ ਦੇ ਕਮਰੇ ਵਿਚ ਫਾਇਰਿੰਗ (Firing) ਕੀਤੀ ਗਈ ਹੈ ।

ਕੌਣ ਹੈ ਇਹ ਸੇਵਾਦਾਰ ਜਿਸਦੇ ਕਮਰੇ ਤੇ ਕੀਤੀ ਗਈ ਹੈ ਫਾਇਰਿੰਗ

ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਜੋਆਣਾ ਕਲਾਂ ਵਿਖੇ ਬਣੇ ਗੁਰਦੁਆਰਾ ਪਾਤਸ਼ਾਾਹੀ ਦਸਵੀਂ ਮੰਜੀ ਸਾਹਿਬ (Gurdwara Patshahi Dasvin Manji Sahib) ਵਿਖੇ ਬਣੇ ਸੇਵਾਦਾਰ ਦੇ ਕਮਰੇ ‘ਤੇ ਜੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੀ ਗਈ ਹੈ ਵਿਚ ਸੇਵਾਦਾਰ ਦੀ ਪਛਾਣ ਬਾਬਾ ਬਲਦੇਵ ਸਿੰਘ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਡੀ. ਐਸ. ਪੀ. ਨੇ

ਉਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੇਸ. ਪੀ. ਕਕਰਨ ਸਿੰਘ ਸੰਧੂ ਨੇ ਆਖਿਆ ਹੈ ਕਿ ਪੁਲਸ ਵਲੋਂ ਘਟਨਾਕ੍ਰਮ ਦੀ ਪੜ੍ਹਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਅਣਪਛਾਤੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਦੱਸਣਯੋਗ ਹੈ ਕਿ ਉਪਰੋਕਤ ਗੋਲੀਬਾਰੀ ਘਟਨਾਕ੍ਰ੍ਰਮ ਅੱਜ ਸਵੇੇਰ 3 ਵਜੇ ਦੇ ਕਰੀਬ ਵਾਪਰਿਆ ਜਦੋਂ ਸੇਵਾਦਾਰ ਕਮਰੇ ਵਿਚ ਮੌਜੂਦ ਨਹੀਂ ਸਨ।

Advertisement

punjab hockey