ਅਮਰੀਕਾ ਨੇ ਪਾਕਿਸਤਾਨ ਦੀ ਬੇਨਤੀ ਤੇ ਜੰਗਬੰਦੀ ਦੇ ਸਮੇਂ ਵਿਚ ਕੀਤਾ ਵਾਧਾ

ਅਮਰੀਕਾ, 22 ਅਪ੍ਰੈਲ 2026 : ਅਮਰੀਕਾ ਦੇ ਰਾਸ਼ਟਰਪਤੀ (President of the United States) ਡੋਨਾਲਡ ਟਰੰਪ ਵਲੋਂ ਪਾਕਿਸਤਾਨ ਦੀ ਬੇਨਤੀ ਨੂੰ ਆਧਾਰ ਮੰਨ ਕੇ ਈਰਾਨ ਨਾਲ ਜੰਗਬੰਦੀ ਦੇ ਸਮੇਂ ਵਿਚ ਵਾਧਾ ਕਰ ਦਿੱਤਾ ਹੈ ।

ਹੋਰ ਕੀ ਕੀ ਆਖਿਆ ਹੈ ਅਮਰੀਕੀ ਰਾਸ਼ਟਰਪਤੀ ਨੇ

ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਕਿਹਾ ਹੈ ਕਿ ਅਮਰੀਕਾ ਪਾਕਿਸਤਾਨ ਦੀ ਬੇਨਤੀ `ਤੇ ਇਰਾਨ ਨਾਲ ਜੰਗਬੰਦੀ ਵਧਾ ਰਿਹਾ ਹੈ ਸਬੰਧੀ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਦਿਨਾਂ ਲਈ ਜੰਗਬੰਦੀ (Ceasefire) ਵਧਾਈ ਗਈ ਹੈ । ਟਰੰਪ ਨੇ ਕਿਹਾ ਕਿ ਇਸ ਸਮੇਂ ਇਰਾਨੀ ਲੀਡਰਸ਼ਿਪ ਅਤੇ ਸਰਕਾਰ ਦੇ ਅੰਦਰ ਏਕਤਾ ਦੀ ਘਾਟ ਹੈ । ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਨੇ ਉਨ੍ਹਾਂ ਨੂੰ ਇਰਾਨ `ਤੇ ਹਮਲੇ ਅਸਥਾਈ ਤੌਰ `ਤੇ ਰੋਕਣ ਦੀ ਅਪੀਲ ਕੀਤੀ ਤਾਂ ਜੋ ਇਰਾਨ ਨੂੰ ਇੱਕ ਸਾਂਝਾ ਮਤਾ ਤਿਆਰ ਕਰਨ ਲਈ ਸਮਾਂ ਮਿਲ ਸਕੇ ।

ਕਦੋਂ ਤੱਕ ਰਹੇਗੀ ਜੰਗਬੰਦੀ

ਟਰੰਪ ਨੇ ਕਿਹਾ ਕਿ ਇਸ ਅਪੀਲ `ਤੇ ਧਿਆਨ ਦਿੰਦਿਆਂ ਉਨ੍ਹਾਂ ਨੇ ਅਮਰੀਕੀ ਫੌਜ ਨੂੰ ਹਮਲੇ ਨੂੰ ਫਿਲਹਾਲ ਰੋਕਣ ਦਾ ਹੁਕਮ ਦਿੱਤਾ ਹੈ । ਹਾਲਾਂਕਿ ਫੌਜ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਪੂਰੀ ਤਰ੍ਹਾਂ ਤਿਆਰ ਰਹੇ ਅਤੇ ਇਰਾਨ `ਤੇ ਦਬਾਅ ਬਣਾਈ ਰੱਖਣ ਲਈ ਨਾਕਾਬੰਦੀ ਜਾਰੀ ਰਹੇਗੀ । ਉਨ੍ਹਾਂ ਸਪੱਸ਼ਟ ਕੀਤਾ ਕਿ ਜੰਗਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਰਾਨ (Iran) ਇੱਕ ਠੋਸ ਅਤੇ ਏਕੀਕ੍ਰਿਤ ਪ੍ਰਸਤਾਵ ਪੇਸ਼ ਨਹੀਂ ਕਰਦਾ ਅਤੇ ਗੱਲਬਾਤ ਪੂਰੀ ਨਹੀਂ ਹੋ ਜਾਂਦੀ ।