Patiala Help Club Logo

ਅਮਰੀਕਾ ਨੇ 40 ਵਿਅਕਤੀਆਂ ਦੀ ਨਾਗਰਿਕਤਾ ਰੱਦ ਕਰਨ ਦੀ ਕੀਤੀ ਤਿਆਰੀ

ਵਾਸ਼ਿੰਗਟਨ, 7 ਅਕਤੂਬਰ 2026 : ਅਮਰੀਕਾ (America) ਵਿਖੇ ਮੌਜੂਦਾ ਸਮੇਂ ਵਿਚ ਜੋ 40 ਵਿਅਕਤੀਆਂ ਦੀ ਨਾਗਰਿਕਤਾ ਰੱਦ (Citizenship revoked) ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਸਭ ਤੋਂ ਵੱਡੀ ਪ੍ਰਕਿਰਿਆ ਹੈ।

ਕਿਸ ਕਾਰਨ ਕੀਤੀ ਜਾ ਰਹੀ ਹੈ ਨਾਗਰਿਕਤਾ ਰੱਦ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਲੋਂ ਜੋ 40 ਵਿਅਕਤੀਆਂ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਦੇ ਚਲਦਿਆਂ ਜਿਸ ਵਿਚ ਇਕ ਅਮਰੀਕੀ ਭਾਰਤੀ ਵੀ ਸ਼ਾਮਲ ਹੈ ਵਿਰੁੱਧ ਅਮਰੀਕਾ ਦੀਆਂ ਵੱਖ-ਵੱਖ ਅਦਾਲਤਾਂ (Courts) ਵਿਚ ਕਾਰਵਾਈ ਸ਼ੁਰੂ ਕੀਤੀ ਗਈ ਹੈ ਦੇ ਚਲਦਿਆਂ ਉਨ੍ਹਾਂ ’ਤੇ ਕਈ ਗੰਭੀਰ ਅਪਰਾਧਾਂ ਦੇ ਦੋਸ਼ ਹਨ, ਜਿਨ੍ਹਾਂ ਵਿਚ ਵਿਦੇਸ਼ੀ ਸਰਕਾਰ ਦੇ ਏਜੰਟ ਵਜੋਂ ਕੰਮ ਕਰਨਾ, ਅਣਇੱਛਤ ਕਤਲੇਆਮ ਅਤੇ ਇਕ ਅਪਾਹਜ ਵਿਅਕਤੀ ਵਿਰੁਧ ਗੰਭੀਰ ਜਿਨਸੀ ਹਮਲਾ ਸ਼ਾਮਲ ਹੈ ।

ਕਿਸ ਵਲੋਂ ਦਿੱਤੀ ਗਈ ਹੈ ਇਹ ਜਾਣਕਾਰੀ

ਅਮਰੀਕੀ ਨਿਆਂ ਵਿਭਾਗ (US Department of Justice) ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ 40 ਵਿਅਕਤੀ ਜੋ ਕਿ ਅਮਰੀਕਾ ਦੀਆਂ ਵੱਖ-ਵੱਖ ਅਦਾਲਤਾਂ ਵਿਚ ਨਾਗਰਿਕਤਾ ਰੱਦ ਕੀਤੇ ਜਾਣ ਦੀ ਪ੍ਰਕਿਰਿਆ ਦਾ ਸਾਹਮਣਾ ਕਰ ਰਹੇ ਹਨ, ਉਥੇ ਜਿਸ ਅਮਰੀਕੀ ਭਾਰਤੀ ਵਿਅਕਤੀ ਦੀ ਗੱਲ ਕੀਤੀ ਜਾ ਰਹੀ ਹੈ ਵਿਚ ਭਾਰਤੀ ਨਾਗਰਿਕ ਬਲਵਿੰਦਰ ਸਿੰਘ ਸ਼ਾਮਲ ਹੈ, ਜਿਸ ਵਲੋਂ ਵੀ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਗਲਤ ਦਸਤਾਵੇਜਾਂ ਦੀ ਵਰਤੋਂ ਕੀਤੀ ਗਈ ਸੀ।

Advertisement