Patiala Help Club Logo

ਸੁਖਨਾ ਝੀਲ ਵਿਚ ਨੌਜਵਾਨ ਦੇ ਪਿਸ਼ਾਬ ਕਰਨ ਤੇ ਬਣਾਈ ਗਈ ਵੀਡੀਓ

ਚੰਡੀਗੜ੍ਹ, 22 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਬਣੀ ਸੁਖਨਾ ਝੀਲ ਵਿਚ ਘੁੰਮਣ ਆਏ ਨੌਜਵਾਨਾਂ ਵਿਚੋਂ ਇਕ ਦੇ ਪਿਸ਼ਾਬ ਕਰਨ (urinate) ਤੇ ਵੀਡੀਓ ਬਣਾਉਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿਖੇ ਬਣੀ ਸੁਖਨਾ ਝੀਲ (Sukhna Lake) ਵਿਚ ਕਿਸ਼ਤੀ ਰਾਹੀਂ ਘੁੰਮਦੇ ਵੇਲੇ ਕੁੱਝ ਨੌਜਵਾਨਾਂ ਵਿਚੋਂ ਇਕ ਨੌਜਵਾਨ ਵਲੋਂ ਕਿਸ਼ਤੀ ਵਿਚ ਖੜ੍ਹੇ ਹੋ ਕੇ ਝੀਲ ਵਿਚ ਪਿਸ਼ਾਬ ਕਰ ਦਿੱਤਾ ਗਿਆ ਜਦੋਂ ਕਿ ਉਥੇ ਹੀ ਮੌਜੂਦ ਇਕ ਹੋਰ ਨੌਜਵਾਨ ਵਲੋਂ ਉਸਦੀ ਝੀਲ ਵਿਚ ਪਿਸ਼ਾਬ ਕਰਦੇ ਦੀ ਵੀਡੀਓ ਬਣਾਈ ਗਈ ਹੈ ।

ਲੋਕਾਂ ਨੇ ਕੀਤੀ ਨੌਜਵਾਨਾਂ ਵਿਰੁੱਧ ਕਾਰਵਾਈ ਦੀ ਮੰਗ

ਸੁਖਨਾ ਝੀਲ ਵਿਚ ਕੀਤੀ ਗਈ ਉਪਰੋਕਤ ਹਰਕਤ ਕਾਰਨ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ । ਲੋਕ ਇਸ ਕਰਤੂਤ ਨੂੰ ਜਨਤਕ ਸਥਾਨ ਅਤੇ ਸ਼ਹਿਰ ਦੀ ਪਛਾਣ ਮੰਨੀ ਜਾਣ ਵਾਲੀ ਸੁਖਨਾ ਲੇਕ ਦਾ ਅਪਮਾਨ ਦੱਸ ਰਹੇ ਹਨ । ਉਨ੍ਹਾਂ ਨੇ ਨੌਜਵਾਨ ਖ਼ਿਲਾਫ਼ ਸਖ਼ਤ ਕਾਰਵਾਈ (Strict action) ਦੀ ਮੰਗ ਕੀਤੀ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੁਖਨਾ ਲੇਕ ਸ਼ਹਿਰ ਦੀ ਸ਼ਾਨ ਹੈ ਅਤੇ ਇੱਥੇ ਇਸ ਤਰ੍ਹਾਂ ਦੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ । ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖਿ਼ਲਾਫ਼ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ ।

Advertisement