Patiala Help Club Logo

433 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਨੂੰ ਮਿਲੇਗਾ ਸਾਫ ਪੀਣ ਵਾਲਾ ਪਾਣੀ : ਮਾਨ

ਚੰਡੀਗੜ੍ਹ, 6 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਆਖਿਆ ਹੈ ਕਿ 433 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲੇਗਾ ।

ਕਿੰਨੇ ਪਿੰਡਾਂ ਨੂੰ ਮਿਲ ਸਕੇਗਾ ਪੀਣ ਵਾਲਾ ਸਾਫ ਪਾਣੀ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਜੋ ਜਿਲਾ ਪਟਿਆਲਾ ਦੇ ਘਨੌਰ ਵਿਧਾਨ ਸਭਾ ਖੇਤਰ ਦੇ ਪਿੰਡ ਮੰਡੋਲੀ `ਚ 432.65 ਦੀ ਲਾਗਤ ਨਾਲ ਤਿਆਰ ਦੋ ਅਤਿ-ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਜਨਤਾ ਨੂੰ ਸਮਰਪਿਤ ਕੀਤੇ ਗਏ ਹਨ ਇਨ੍ਹਾਂ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਨਾਲ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਖੇਤਰ ਦੇ 316 ਪਿੰਡਾਂ `ਚ ਰਹਿਣ ਵਾਲੇ ਕਰੀਬ 4.50 ਲੱਖ ਲੋਕਾਂ ਨੂੰ ਰੋਜ਼ਾਨਾ ਨਹਿਰਾਂ ਤੋਂ ਸੋਧਿਆ ਹੋਇਆ ਸਾਫ ਪੀਣ ਵਾਲਾ ਪਾਣੀ ਉਪਲਬਧ ਹੋਵੇਗਾ ।

ਪਾਣੀ ਲਈ ਕੀਤਾ ਗਿਆ ਹੈ 752 ਕਿਲੋਮੀਟਰ ਲੰਬਾ ਪਾਈਪਲਾਈਨ ਨੈੱਟਵਰਕ ਤਿਆਰ

ਇਸ ਦੇ ਲਈ 752 ਕਿਲੋਮੀਟਰ ਲੰਬਾ ਪਾਈਪਲਾਈਨ ਨੈੱਟਵਰਕ ਤਿਆਰ ਕੀਤਾ ਗਿਆ ਹੈ, ਜਿਸ ਦੇ ਜ਼ਰੀਏ ਲੱਗਭਗ 75 ਹਜ਼ਾਰ ਘਰਾਂ ਤੱਕ ਪਾਣੀ ਪਹੁੰਚਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਜ਼ਮੀਨ ਹੇਠਲਾ ਦੂਸ਼ਿਤ ਪਾਣੀ ਅਤੇ ਫਲੋਰਾਈਡ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਲੋਕਾਂ ਨੂੰ ਸਾਫ ਪਾਣੀ ਦੀ ਸਹੁਲਤ ਮਿਲੇਗੀ ।

ਐੱਸ. ਸੀ. ਏ. ਡੀ. ਏ. ਸਿਸਟਮ ਨਾਲ ਹੋਵੇਗੀ ਪਾਣੀ ਦੀ ਗੁਣਵੱਤਾ ਦੀ ਜਾਂਚ

ਉਨ੍ਹਾਂ ਦੱਸਿਆ ਕਿ ਮੰਡੋਲੀ `ਚ 266.20 ਕਰੋੜ ਰੁਪਏ ਅਤੇ ਪਬਰੀ `ਚ 166.46 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਟ੍ਰੀਟਮੈਂਟ ਪਲਾਂਟ (Water Treatment Plant) ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਪਲਾਂਟਾਂ `ਚ ਪਾਣੀ ਦੀ ਗੁਣਵੱਤਾ ਜਾਂਚਣ ਲਈ ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਨਿਗਰਾਨੀ ਲਈ ਐੱਸ. ਸੀ. ਏ. ਡੀ. ਏ. ਸਿਸਟਮ ਲਾਇਆ ਗਿਆ ਹੈ, ਜਿਸ ਨਾਲ ਪਾਣੀ ਦੀ ਗੁਣਵੱਤਾ ਅਤੇ ਸਪਲਾਈ `ਤੇ ਲਗਾਤਾਰ ਨਜ਼ਰ ਰੱਖੀ ਜਾ ਸਕੇਗੀ ।

Advertisement

punjab hockey