Patiala Help Club Logo

ਲੜਕੀ ਦੇ ਨੌਜਵਾਨ ਨੂੰ ਪੁੱਛਣ ‘ਤੇ ਕਿ ਕੁੱਤਾ ਵੱਢਦਾ ਤਾਂ ਨਹੀਂ ਕਹਿਣ ‘ਤੇ ਚੱਲੀਆਂ ਗੋਲੀਆਂ

ਲੁਧਿਆਣਾ, 3 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਕੁੱਤਾ ਘੁਮਾ ਰਹੇ ਨੌਜਵਾਨ ਨੂੰ ਲੜਕੀ ਵਲੋਂ ਪੁੱਛਣ ‘ਤੇ ਕਿ ਕੁੱਤਾ ਵੱਢਦਾ ਤਾਂ ਨਹੀਂ ਪੁੱਛਣ ‘ਤੇ ਹੀ ਨੌਜਵਾਨ ਨੇ ਗੋਲੀਆਂ ਚਲਾ (Shoot) ਦਿੱਤੀਆਂ ਹਨ ।

ਗੋਲੀਬਾਰੀ ਵਿਚ ਪਿਤਾ-ਪੁੱਤਰ ਹੋਏ ਜਖਮੀ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਕੁੱਤਾ ਘੁਮਾ ਰਹੇ ਨੌਜਵਾਨ ਤੋਂ ਉਥੇ ਪਹੁੰਚੀ ਇਕ ਲੜਕੀ ਵਲੋਂ ਇੰਨਾਂ ਪੁੱਛਣ ‘ਤੇ ਕਿ ਕੁੱਤਾ ਵੱਢਦਾ ਤਾਂ ਨਹੀਂ ਪੁੱਛਣ ‘ਤੇ ਹੀ ਤਹਿਸ਼ ਵਿਚ ਆਏ ਨੌਜਵਾਨ ਵਲੋਂ ਜੋ ਲੜਕੀ ਵਲੋਂ ਬਦਸਲੂਕੀ ਕਰਨ ਦੇ ਚਲਦਿਆਂ ਮੌਕੇ ‘ਤੇ ਬੁਲਾਏ ਗਏ ਪਿਤਾ ਤੇ ਭਰਾ ‘ਤੇ ਨੌਜਵਾਨ ਵਲੋਂ ਗੋਲੀਬਾਰੀ ਕੀਤੀ ਗਈ ਹੈ ਦੇ ਕਾਰਨ ਦੋਵੇਂ ਜਣੇ ਬੁਰੀ ਤਰ੍ਹਾਂ ਜਖਮੀ (Injured) ਹੋ ਗਏ ਹਨ ।

ਕੀ ਦੱਸਿਆ ਜਖਮੀ ਨੌਜਵਾਨ ਨੇ

ਗੋਲੀਬਾਰੀ ਦੀ ਘਟਨਾ ਦਾ ਸਿਕਾਰ ਹੋਏ ਪਿਤਾ-ਪੁੱਤਰ ਵਿਚੋਂ ਨੌਜਵਾਨ ਵੰਸ਼ ਨੇ ਦੱਸਿਆ ਕਿ ਉਸਦੀ ਭੈਣ ਪਿਤਾ ਦੇ ਜਨਮ ਦਿਨ ਤੇ ਸਿਵਲ ਸਿਟੀ ਇਲਾਕੇ ਵਿਚ ਸਮਾਨ ਲੈਣ ਗਈ ਸੀ ਅਤੇ ਉਥੇ ਕੁੱਤਾ ਘੁਮਾ ਰਹੇ ਨੌਜਵਾਨ ਤੋਂ ਸਿਰਫ਼ ਇੰਨਾਂ ਪੁੱਛਣ ‘ਤੇ ਹੀ ਤਹਿਸ਼ ਆਏ ਨੌਜਵਾਨ ਨੇ ਜੋ ਗੋਲੀਬਾਰੀ ਕੀਤੀ ਹੈ ਦੇ ਕਾਰਨ ਉਸਦੇ ਪਿਤਾ ਦੇ ਪੈਰ ‘ਤੇ ਗੋਲੀ ਲੱਗੀ ਹੈ ਜਦੋਂ ਕਿ ਇਕ ਗੋਲੀ ਉਸਦੇ ਖੁਦ ਦੇ ਪੈਰ ‘ਤੇ ਤਾਂ ਆਰ-ਪਾਰ ਹੀ ਹੋ ਗਈ ਹੈ ।

ਕੀ ਦੱਸਿਆ ਹੈਬੋਵਾਲ ਥਾਣਾ ਮੁਖੀ ਨੇ

ਉਪਰੋਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਥਾਣਾ ਹੈਬੋਵਾਲ (Police Station Haibowal) ਦੇ ਐਸ. ਐਚ. ਓ. ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲਾ ਪੁਲਸ ਦੇ ਧਿਆਨ ਵਿਚ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਸਥਿਤੀ ਸਪੱਸ਼ਟ ਹੋ ਸਕੇਗੀ ।

Advertisement