ਸਬਜ਼ੀ ਨੂੰ ਲੈ ਕੇ ਝਗੜੇ ਦੌਰਾਨ ਪਤਨੀ ਦੀ ਕੀਤੀ ਇੱਟਾਂ ਮਾਰ ਕੇ ਹੱਤਿਆ

ਸਿਧਾਰਥਨਗਰ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ (Siddharthnagar) `ਚ ਸੋਇਆਬੀਨ ਦੀ ਸਬਜ਼ੀ ਨੂੰ ਲੈ ਕੇ ਹੋਏ ਝਗੜੇ ਨੇ ਇਕ ਔਰਤ ਦੀ ਜਾਨ (A woman’s life) ਲੈ ਲਈ । ਸ਼ੁੱਕਰਵਾਰ ਰਾਤ ਨੂੰ ਚਿਲਹੀਆ ਥਾਣਾ ਖੇਤਰ ਦੇ ਬੋਕਨਾਰ ਪਿੰਡ `ਚ 32 ਸਾਲਾ ਹਾਜਰਾ ਦੀ ਉਸ ਦੇ ਪਤੀ ਕਮਰੂਦੀਨ ਨੇ ਇੱਟਾਂ ਮਾਰ (Throw bricks) ਕੇ ਹੱਤਿਆ ਕਰ ਦਿੱਤੀ ।

ਏ. ਐੱਸ. ਪੀ. ਪ੍ਰਸ਼ਾਂਤ ਕੁਮਾਰ ਪ੍ਰਸਾਦ ਨੇ ਕੀ ਦੱਸਿਆ

ਏ. ਐੱਸ. ਪੀ. ਪ੍ਰਸ਼ਾਂਤ ਕੁਮਾਰ ਪ੍ਰਸਾਦ ਅਨੁਸਾਰ ਜਦੋਂ ਪਤਨੀ ਨੇ ਸੋਇਆਬੀਨ ਦੀ ਸਬਜ਼ੀ (Soybean vegetable) ਬਣਾਉਣ ਦਾ ਸੁਝਾਅ ਦਿੱਤਾ ਤਾਂ ਪਤੀ ਗੁੱਸੇ `ਚ ਆ ਗਿਆ । ਬਹਿਸ ਦੌਰਾਨ ਉਸ ਨੇ ਪਤਨੀ ਦੀ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ । ਪਤੀ ਨੇ ਸ਼ੁਰੂ `ਚ ਇਹ ਕਹਿ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਹੱਤਿਆ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਹੈ ਪਰ ਪੁੱਛਗਿੱਛ ਦੌਰਾਨ ਉਸ ਨੇ ਅਪਰਾਧ ਮੰਨ ਲਿਆ ।