ਚਾਈਬਾਸਾ (ਝਾਰਖੰਡ), 19 ਫਰਵਰੀ 2026 : ਝਾਰਖੰਡ (Jharkhand) ਦੇ ਪੱਛਮੀ ਸਿੰਘਭੂਮ ਜਿ਼ਲੇ ਵਿਚ `ਡਾਇਣ` ਕਰਾਰ ਦਿੰਦੇ ਹੋਏ 32 ਸਾਲਾ ਇਕ ਔਰਤ ਅਤੇ ਉਸ ਦੇ ਇਕ ਸਾਲ ਦੇ ਬੱਚੇ ਨੂੰ ਜਿ਼ੰਦਾ ਸਾੜ (Burn alive) ਦਿੱਤਾ ਗਿਆ ।
ਚਾਰ ਜਣਿਆਂ ਨੂੰ ਕੀਤਾ ਹੈ ਪੁਲਸ ਨੇ ਗ੍ਰਿਫ਼ਤਾਰ
ਪੁਲਸ ਅਨੁਸਾਰ ਕੁਮਾਰਡਿੰਗੀ ਥਾਣੇ ਦੇ ਇਲਾਕੇ ਦੇ ਇਕ ਪਿੰਡ ਵਿਚ ਮੰਗਲਵਾਰ ਦੇਰ ਰਾਤ ਹੋਈ ਇਸ ਘਟਨਾ ਵਿਚ ਔਰਤ ਦਾ ਪਤੀ ਵੀ ਜ਼ਖਮੀ (Injured) ਹੋ ਗਿਆ ਪਰ ਉਹ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜ ਨਿਕਲਿਆ । ਪੁਲਸ ਨੇ ਇਸ ਸਬੰਧ ਵਿਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।
ਜਿੰਦਾ ਸੜੀ ਔਰਤ ਦੇ ਪਤੀ ਨੇ ਦੱਸੀ ਸਾਰੀ ਗੱਲਬਾਤ
ਔਰਤ ਦੇ ਪਤੀ ਨੇ ਆਪਣੀ ਸਿ਼ਕਾਇਤ ਵਿਚ ਇਹ ਦੋਸ਼ ਲਗਾਇਆ ਹੈ ਕਿ ਅੱਧੀ ਰਾਤ ਨੂੰ ਕੁਝ ਲੋਕਾਂ ਵੱਲੋਂ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਪੁਕਾਰਨ ਦੀ ਆਵਾਜ਼ ਸੁਣ ਕੇ ਉਸ ਦੀ ਨੀਂਦ ਖੁੱਲ੍ਹੀ । ਜਦੋਂ ਉਹ ਬਾਹਰ ਨਿਕਲਿਆ ਕਰੀਬ ਇਕ ਦਰਜਨ ਵਿਅਕਤੀ ਇਕੱਠੇ ਸਨ ਅਤੇ ਉਸ ਦੀ ਪਤਨੀ `ਤੇ ਜਾਦੂ-ਟੂਣਾ ਕਰਨ ਦਾ ਦੋਸ਼ ਲਗਾ ਰਹੇ ਸਨ । ਹੰਗਾਮੇ ਦੇ ਦਰਮਿਆਨ ਭੀੜ ਨੇ ਉਸ ਦੀ ਪਤਨੀ `ਤੇ ਮਿੱਟੀ ਦਾ ਤੇਲ (Kerosene on wife) ਪਾਇਆ ਅਤੇ ਉਸ ਨੂੰ ਅੱਗ ਲਗਾ ਦਿੱਤੀ । ਇਸ ਦੌਰਾਨ ਔਰਤ ਦੀ ਗੋਦ ਵਿਚ ਉਸ ਦਾ ਇਕ ਸਾਲ ਦਾ ਬੱਚਾ ਵੀ ਸੀ । ਦੋਵਾਂ ਦੀ ਮੌਕੇ `ਤੇ ਹੀ ਮੌਤ (Death) ਹੋ ਗਈ ।


