ਮੁਕੇਰੀਆਂ, 13 ਮਾਰਚ 2026 : ਪੰਜਾਬ ਦੇ ਮੁਕੇਰੀਆਂ (Mukerian) ਦੇ ਇਕ ਖੇਤਰ ਵਿਖੇ ਬੀ. ਐਲ. ਓ. ਦੇ ਤੌਰ ਤੇ ਡਿਊਟੀ ਨਿਭਾ ਰਹੀ ਮਹਿਲਾ ਨੂੰ ਕੁੱਤੇ ਵਲੋਂ ਵੱਢਣ (Dog bite) ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਹੜੇ ਖੇਤਰ ਵਿਚ ਵਾਪਰਿਆ ਘਟਨਾਕ੍ਰਮ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਘਰ-ਘਰ ਜਾ ਕੇ ਸਰਵੇੇਖਣ ਕਰਕੇ ਡਾਟਾ ਇਕੱਠਾ ਕਰ ਰਹੀ ਮਹਿਲਾ ਕਰਮਚਾਰਨ ਬੂਥ ਲੈਵਲ ਆਫਿਸਰ (Booth Level Officer) (ਬੀ. ਐਲ. ਓ. ) ਨੂੰ ਕੁੱਤੇ ਵਲੋਂ ਵੱਢੇ ਜਾਣ ਦਾ ਪਤਾ ਚੱਲਿਆ ਹੈ, ਜਿਸਦੇ ਚਲਦਿਆਂ ਉਨ੍ਹਾਂ ਨੂੰ ਇਲਾਜ ਲਈ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ (Hospitalization) ਕਰਵਾਇਆ ਗਿਆ ਹੈ । ਪੀੜ੍ਹਤ ਮਹਿਲਾ ਵਿਜੈ ਲਕਸ਼ਮੀ ਨੰਗਲ ਬਿਹਾਲਾਂ ਦੇ ਬੂਥ ਨੰ 244 ਤੇ ਬੀ. ਐਲ. ਓ. ਵਜੋਂ ਤਾਇਨਾਤ ਹੈ ।










