ਬਿਜਨੌਰ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਬਿਨੌਰ ਦੇ ਖੇਤਰ ਅਫਜਲਗੜ੍ਹ ਦੇ ਪਿੰਡ ਚੌਹਾੜਵਾਲਾ ਵਿਖੇ ਤੇਂਦੂਏ ਦੇ ਹਮਲੇ (Leopard attacks) ਕਾਰਨ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਮਹਿਲਾ
ਬਿਜਨੌਰ ਦੇ ਅਫ਼ਜ਼ਲਗੜ੍ਹ ਇਲਾਕੇ ਦੇ ਹਿਦਾਇਤਪੁਰ ਚੌਹਾੜਵਾਲਾ ਪਿੰਡ `ਚ ਜੰਗਲ ਦੇ ਨਾਲ ਲੱਗਦੇ ਖੇਤਾਂ `ਚ ਕੰਮ ਕਰਨ ਵਾਲੀ ਇਕ ਔਰਤ ਦੀ ਤੇਂਦੁਏ ਦੇ ਹਮਲੇ `ਚ ਮੌਤ (Death) ਹੋ ਗਈ । ਇਸ ਘਟਨਾ ਤੋਂ ਗੁੱਸੇ `ਚ ਆਏ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤੇ ਸੜਕ ਜਾਮ ਕਰ ਦਿੱਤੀ । ਜੰਗਲਾਤ ਵਿਭਾਗ ਦੇ ਸੂਤਰਾਂ ਅਨੁਸਾਰ ਰਣਜੀਤ ਆਪਣੀ ਪਤਨੀ ਕ੍ਰਾਂਤੀ ਦੇਵੀ (Kranti Devi) (57) ਨਾਲ ਖੇਤਾਂ `ਚ ਕੰਮ ਕਰ ਰਿਹਾ ਸੀ ।
ਮਹਿਲਾ ਦੇ ਪਤੀ ਨੇ ਕੀਤਾ ਸੀ ਤੇਂਦੂਏ ਦਾ ਪਿੱਛਾ
ਜਦੋਂ ਕ੍ਰਾਂਤੀ ਦੇਵੀ ਆਰਾਮ ਕਰ ਰਹੀ ਸੀ ਤਾਂ ਅਚਾਨਕ ਹੀ ਇਕ ਤੇਂਦੂਏ ਨੇ ਉਸ `ਤੇ ਹਮਲਾ ਕਰ ਦਿੱਤਾ । ਤੇਂਦੂਏ ਨੇ ਉਸ ਦੀ ਗਰਦਨ ਫੜ ਲਈ ਤੇ ਉਸ ਨੂੰ ਘਸੀਟ ਕੇ ਲੈ ਗਿਆ । ਰਣਜੀਤ ਨੇ ਡੰਡੇ ਨਾਲ ਤੇਂਦੂਏ ਦਾ ਪਿੱਛਾ ਕੀਤਾ ਤੇ ਤੇਂਦੂਆ ਉਸ ਨੂੰ ਛੱਡ ਕੇ ਜੰਗਲ `ਚ ਭੱਜ ਗਿਆ । ਗੰਭੀਰ ਜ਼ਖਮਾਂ ਕਾਰਨ ਕ੍ਰਾਂਤੀ ਦੇਵੀ ਦੀ ਮੌਤ ਹੋ ਗਈ ।










