ਗਾਇਕਾ ਰਿਹਾਨਾ ਦੇ ਘਰ ਤੇ ਮਹਿਲਾ ਨੇ ਹੀ ਕੀਤੀ ਗੋਲੀਬਾਰੀ

ਅਮਰੀਕਾ, 9 ਮਾਰਚ 2026 : ਅਮਰੀਕਾ (America) ਦੇ ਲਾਸ ਏਂਜਲਸ ਦੇ ਬੇਵਰਲੀ ਹਿਲਜ਼ ਵਿਖੇ ਬੀਤੇ ਦਿਨੀਂ ਗਾਇਕਾ ਰਿਹਾਨਾ (Singer Rihanna) ਦੇ ਘਰ ਇਕ ਮਹਿਲਾ ਵਲੋਂ ਹੀ ਗੋਲੀਬਾਰੀ (Shooting) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਲਾਸ ਏਂਜਲਸ ਦੇ ਬੇਵਰਲੀ ਹਿਲਜ਼ ਵਿੱਚ ਮਸ਼ਹੂਰ ਗਾਇਕਾ ਰਿਹਾਨਾ ਦੇ ਘਰ `ਤੇ ਗੋਲੀਆਂ ਚਲਾਈਆਂ ਗਈਆਂ । ਪੁਲਸ ਨੇ ਐਤਵਾਰ ਨੂੰ ਇਸ ਘਟਨਾ ਦੇ ਸਬੰਧ ਵਿੱਚ ਇੱਕ 30 ਸਾਲਾ ਔਰਤ ਨੂੰ ਹਿਰਾਸਤ (Woman detained) ਵਿੱਚ ਲਿਆ । ਦੋਸ਼ ਹੈ ਕਿ ਔਰਤ ਨੇ ਰਿਹਾਨਾ ਦੇ ਘਰ `ਤੇ ਕਈ ਗੋਲੀਆਂ ਚਲਾਈਆਂ । ਜਦੋਂ ਹਮਲਾ ਹੋਇਆ ਤਾਂ ਰਿਹਾਨਾ ਆਪਣੇ ਘਰ ਦੇ ਅੰਦਰ ਸੀ । ਗੋਲੀਬਾਰੀ 8 ਮਾਰਚ ਦੀ ਦੁਪਹਿਰ ਨੂੰ ਹੋਈ । ਰਿਪੋਰਟ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਪੁਲਸ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ `ਤੇ ਪਹੁੰਚ ਗਈ । ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ ਲਗਭਗ 1 : 21 ਵਜੇ ਪੁਲਸ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਬਾਅਦ ਵਿੱਚ ਪੁਲਸ ਨੇ ਉਸੇ ਥਾਂ ਤੋਂ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ।

ਕੀ ਦਸੱਦੀਆਂ ਹਨ ਪੁਲਸ ਵਿਭਾਗ ਦੀਆਂ ਰੇਡੀਓ ਰਿਪੋਰਟਾਂ

ਅਧਿਕਾਰੀਆਂ ਨੇ ਕਿਹਾ ਕਿ ਔਰਤ ਆਪਣੀ ਕਾਰ ਵਿੱਚ ਸੀ ਅਤੇ ਕਥਿਤ ਤੌਰ `ਤੇ ਰਿਹਾਨਾ ਦੇ ਘਰ ਅੰਦਰ ਕਈ ਗੋਲੀਆਂ ਚਲਾਈਆਂ, ਫਿਰ ਤੁਰੰਤ ਚਲੀ ਗਈ । ਲਾਸ ਏਂਜਲਸ ਪੁਲਿਸ ਵਿਭਾਗ ਦੀਆਂ ਰੇਡੀਓ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਪਹਿਲੇ ਜਵਾਬ ਦੇਣ ਵਾਲੇ ਨੇ ਦੱਸਿਆ ਕਿ ਔਰਤ ਇੱਕ ਚਿੱਟੇ ਟੇਸਲਾ ਵਿੱਚ ਸੀ ਅਤੇ ਲਗਭਗ 10 ਗੋਲੀਆਂ ਚਲਾਈਆਂ ।