ਲੰਡਨ, 10 ਅਪ੍ਰੈਲ 2026 : ਭਾਰਤੀ ਮੂਲ ਦੀ ਇਕ ਮਹਿਲਾ ਸਿਹਤ ਮੁਲਾਜਮ ਵਲੋਂ ਬ੍ਰਿਟੇਨ (Britain) ਵਿਖੇ ਉਸਨੂੰ ਸਹਿ-ਮੁਲਾਜਮ ਵਲੋਂ ਵਾਰ-ਵਾਰ ਆਂਟੀ ਕਹੇ ਜਾਣ ਦੇ ਮਾਮਲੇ ਵਿਚ ਦਾਇਰ ਕੇਸ ਜਿੱਤ ਲਿਆ ਗਿਆ ਹੈ ।
ਕੀ ਸੀ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੀ ਜੋ ਇਕ ਸਿਹਤ ਮੁਲਾਜਮ ਵਲੋਂ ਬ੍ਰਿਟੇਨ ਵਿਖੇ ਉਸਦੇ ਨਾਲ ਕੰਮ ਕਰਦੇ ਇਕ ਸਹਿ-ਮੁਲਾਜਮ ਵਲੋਂ ਉਸਨੂੰ ਵਾਰ-ਵਾਰ ਆਂਟੀ (Aunty) ਆਖੇ ਜਾਣ ਦੇ ਮਾਮਲੇ ਵਿਚ ਦਾਇਰ ਕੇਸ (Case filed) ਜਿੱਤ ਲਿਆ ਗਿਆ ਹੈ ਵਾਲੀ ਭਾਰਤੀ ਮੂਲ ਦੀ ਸਿਹਤ ਮੁਲਾਜਮ ਦਾ ਨਾਮ ਇਲਡਾ ਐਸਟੈਵਸ (Ilda Esteves) ਹੈ ਤੇ ਉਹ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐੱਨ. ਐੱਚ. ਐੱਸ.) `ਚ ਕਾਰਜਸ਼ੀਲ ਹੈ ।
ਕੇਸ ਦੇ ਜੱਜ ਨੇ ਕੀ ਮੰਨਿਆਂ
ਸੂਚਨਾ ਮੁਤਾਬਕ `ਵਾਟਫੋਰਡ ਇੰਪਲਾਇਮੈਂਟ ਟ੍ਰਿਬਿਊਨਲ` ਦੇ ਜੱਜ ਜਾਰਜ ਐਲੀਅਟ ਨੇ ਮੰਨਿਆ ਕਿ ਇਲਡਾ ਨੂੰ ਉਮਰ ਤੇ ਲਿੰਗ ਦੇ ਆਧਾਰ `ਤੇ ਪ੍ਰੇਸ਼ਾਨ ਕੀਤਾ ਗਿਆ ਸੀ । ਟ੍ਰਿਬਿਊਨਲ (Tribunal) ਨੇ ਵੈਸਟ ਲੰਡਨ ਐੱਨ. ਐੱਚ. ਐੱਸ. ਟਰੱਸਟ ਨੂੰ ਹੁਕਮ ਦਿੱਤਾ ਹੈ ਕਿ ਸਿਕਾਇਤਕਰਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਕੁੱਲ 1,425.15 ਪਾਊਂਡ ਦਾ ਹਰਜਾਨਾ ਦਿੱਤਾ ਜਾਵੇ ।
ਇਸ ਸਬੰਧੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਘਾਨਾ ਦੇ ਸੱਭਿਆਚਾਰ `ਚ `ਆਂਟੀ` ਸ਼ਬਦ ਬਜ਼ੁਰਗਾਂ ਲਈ ਸਤਿਕਾਰ ਦਾ ਪ੍ਰਤੀਕ ਹੈ ਪਰ ਟੀਮ ਦੀ ਅਗਵਾਈ ਕਰਨ ਵਾਲੇ ਸਟਾਫ਼ ਨਰਸ ਚਾਰਲਸ ਓਪੋਂਗ ਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ । ਅਦਾਲਤ ਨੇ ਮੰਨਿਆ ਕਿ ਟਿੱਪਣੀ ਸ਼ਾਇਦ ਹਾਸੇ ਦੀ ਇਕ ਇਤਰਾਜ਼ਯੋਗ ਕੋਸਿ਼ਸ਼ ਸੀ ਅਤੇ ਇਸ ਨੇ ਕੰਮ ਵਾਲੀ ਥਾਂ `ਤੇ ਇਤਰਾਜ਼ਯੋਗ ਮਾਹੌਲ ਪੈਦਾ ਕੀਤਾ ।
ਕੀ ਦੱਸਿਆ ਸਿਕਾਇਤਕਰਤਾ ਇਲਡਾ ਨੇ
61 ਸਾਲਾ ਇਲਡਾ ਨੇ ਗਵਾਹੀ ਦਿੱਤੀ ਕਿ ਓਪੋਂਗ (Oppong) ਨੇ ਕਈ ਵਾਰ ਉਨ੍ਹਾਂ ਨੂੰ `ਆਂਟੀ` ਕਹਿ ਕੇ ਬੁਲਾਇਆ, ਜਦਕਿ ਉਨ੍ਹਾਂ ਨੇ ਵਾਰ-ਵਾਰ ਆਪਣੇ ਪਹਿਲੇ ਨਾਂ ਨਾਲ ਸੰਬੋਧਨ ਕਰਨ ਦੀ ਅਪੀਲ ਕੀਤੀ ਸੀ । ਇਸ ਤੋਂ ਇਲਾਵਾ ਸੀਨੀਅਰ ਸਹਿ-ਮੁਲਾਜ਼ਮ ਜਾਰਜ ਦੇ ਸਬੰਧ `ਚ ਵੀ ਦੋ ਵਾਰ ਗਲਤ ਟਿੱਪਣੀ ਕੀਤੀ ਗਈ । ਇਹ ਘਟਨਾਵਾਂ ਜੂਨ ਤੇ ਸਤੰਬਰ 2023 ਦਰਮਿਆਨ ਹੋਈਆਂ ਸਨ ।










