ਧੂਰੀ `ਚ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ ਦਾ ਕੰਮ ਸ਼ੁਰੂ

ਧੂਰੀ, 1 ਮਈ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਅਧੀਨ ਆਉਂਦੇ ਸ਼ਹਿਰ ਧੂਰੀ ਵਿਖੇ ਕਰੋੜਾਂ ਦੀ ਲਾਗਤ ਬਣਾਏ ਜਾਣ ਵਾਲੇ ਰੇਲਵੇ ਓਵਰ ਬ੍ਰਿਜ (railway over bridge) ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।

ਕਿੰਨੇ ਕਰੋੜ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਦਾ ਕੰਮ ਹੋਇਆ ਸ਼ੁਰੂ

ਧੂਰੀ ਸ਼ਹਿਰ ਵਾਸੀਆਂ ਦੀ ਸਭ ਤੋਂ ਵੱਡੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਧੂਰੀ ਵਿੱਚ 54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ (ਆਰ. ਓ. ਬੀ.) ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ । ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਹੋ ਗਈ ਹੈ ।

ਕਿਥੋਂ ਤੋਂ ਲੈ ਕੇ ਕਿਥੇ ਤੱਕ ਉਤਰੇਗਾ ਇਹ ਬਾਈਪਾਸ

ਇਹ ਰੇਲਵੇ ਓਵਰਬ੍ਰਿਜ ਬਾਗੜੀਆਂ ਚੌਂਕ ਨੇੜੇ ਮਹਾਂਵੀਰ ਮੰਦਰ ਕੋਲੋਂ ਸ਼ੁਰੂ ਹੋ ਕੇ ਧੂਰੀ ਬਾਈਪਾਸ `ਤੇ ਜਾ ਕੇ ਉਤਰੇਗਾ । ਇਹ ਪੁਲ ਸ਼ੇਰੋ ਡਿਸਟ੍ਰੀਬਿਊਟਰੀ ਡਰੇਨ ਤੋਂ ਲੰਘਦਾ ਹੋਇਆ ਰਾਜਪੁਰਾ-ਬਠਿੰਡਾ ਅਤੇ ਧੂਰੀ-ਲੁਧਿਆਣਾ ਰੇਲਵੇ ਲਾਈਨਾਂ ਨੂੰ ਕਵਰ ਕਰੇਗਾ । ਇਸ ਦੇ ਨਿਰਮਾਣ ਨਾਲ ਧੂਰੀ ਬਾਈਪਾਸ ਅਤੇ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਨੂੰ ਵੱਡੀ ਰਾਹਤ ਮਿਲੇਗੀ ।

ਧੂਰੀ ਵਾਸੀਆਂ ਨੇ ਕੀਤਾ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ

ਸ਼ਹਿਰ ਵਾਸੀਆਂ ਨੇ ਇਸ ਪ੍ਰੋਜੈਕਟ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੁਲ ਦੇ ਬਣਨ ਨਾਲ ਧੂਰੀ ਦੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਦੌਰਾਨ ਵੱਡੀ ਸਹੂਲਤ ਮਿਲੇਗੀ ਅਤੇ ਰੇਲਵੇ ਫਾਟਕਾਂ `ਤੇ ਲੱਗਣ ਵਾਲੇ ਲੰਮੇ ਜਾਮ ਤੋਂ ਛੁਟਕਾਰਾ ਮਿਲੇਗਾ । ਧੂਰੀ ਵਾਸੀਆਂ ਨੇ ਕਿਹਾ ਕਿ ਇਸ ਪੁਲ ਦਾ ਨਿਰਮਾਣ ਪੂਰਾ ਹੋਣ ਨਾਲ ਸ਼ਹਿਰ ਦੀ ਤਕਦੀਰ ਬਦਲ ਜਾਵੇਗੀ । ਵਪਾਰਕ, ਉਦਯੋਗਿਕ ਅਤੇ ਸਮਾਜਿਕ ਵਿਕਾਸ ਨੂੰ ਨਵਾਂ ਹੁੰਗਾਰਾ ਮਿਲੇਗਾ ਅਤੇ ਧੂਰੀ ਨੂੰ ਇੱਕ ਆਧੁਨਿਕ ਅਤੇ ਸੁਚੱਜੇ ਸ਼ਹਿਰ ਵਜੋਂ ਨਵੀਂ ਪਛਾਣ ਮਿਲੇਗੀ ।