ਪਟਿਆਲਾ , 28 ਨਵੰਬਰ 2025 : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਦੀ ਅਗਵਾਈ ਹੇਠ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗ੍ਰਾਊਂਡ ਵਿਖੇ ਚੱਲ ਰਹੀਆਂ 45ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ (45th Punjab State Inter-District Primary School Games) ਦੇ ਦੂਜੇ ਦਿਨ ਕੇਸਰ ਸਿੰਘ ਅਖਾੜਾ ਵਿਖੇ ਕੁਸ਼ਤੀਆਂ ਦੇ ਫਸਵੇਂ ਮੁਕਾਬਲੇ (Wrestling matches) ਹੋਏ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਉਪ-ਜਿ਼ਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ, ਬੀ. ਪੀ. ਈ. ਓ. ਜਗਜੀਤ ਸਿੰਘ ਨੌਹਰਾ, ਬੀ. ਪੀ. ਈ. ਓ. ਭਰਤ ਭੂਸ਼ਣ, ਬੀ. ਪੀ. ਈ. ਓ. ਪ੍ਰੇਮ ਕੁਮਾਰ ਅਤੇ ਬੀ. ਪੀ. ਈ. ਓ. ਹਰਬੰਸ ਸਿੰਘ ਨੇ ਕਰਵਾਈ ।
ਅੰਤਰ ਜਿ਼ਲਾ ਪ੍ਰਾਇਮਰੀ ਸਕੂਲ ਖੇਡਾਂ ਦਾ ਦੂਜਾ ਦਿਨ
ਇਸ ਮੌਕੇ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਜੋ ਵਿਦਿਆਰਥੀ ਜਿ਼ਲ੍ਹਾ ਪੱਧਰ ਤੋਂ ਕੁਆਲੀਫਾਈ ਕਰਕੇ ਰਾਜ ਪੱਧਰ `ਤੇ ਖੇਡਣ ਲਈ ਪਹੁੰਚੇ ਹਨ ਉਹ ਵਧਾਈ ਦੇ ਪਾਤਰ ਹਨ । ਉਹਨਾਂ ਆਖਿਆ ਕਿ ਹਰ ਇੱਕ ਖਿਡਾਰੀ ਨੂੰ ਮੈਦਾਨ ਵਿੱਚ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਖੇਡਾਂ ਵਿੱਚ ਭਾਗ ਲੈਣਾ ਅਤੇ ਉਸ ਮਗਰੋਂ ਰਾਜ ਪੱਧਰ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ।
ਦੂਸਰੇ ਦਿਨ ਕਰਵਾਏ ਗਏ ਕੁਸ਼ਤੀ ਮੁਕਾਬਲੇ
ਦੂਜੇ ਦਿਨ ਕੁਸ਼ਤੀਆਂ ਦੇ ਮੁਕਾਬਲੇ (Wrestling competitions) ਕੁਸ਼ਤੀ ਕੋਚ ਸਾਰਜ ਸਿੰਘ ਭੁੱਲਰ, ਲੈਕਚਰਾਰ ਚਰਨਜੀਤ ਸਿੰਘ ਭੁੱਲਰ, ਸੁਦੇਸ਼ ਕੁਮਾਰ, ਗੁਰਮੇਲ ਸਿੰਘ ਕੁਸ਼ਤੀ ਕੋਚ, ਲਵਪ੍ਰੀਤ ਸਿੰਘ ਕੋਚ, ਲਛਮੀ ਦੇਵੀ ਕੁਸ਼ਤੀ ਕੋਚ ਅਤੇ ਬੀ. ਪੀ. ਈ. ਓ. ਪ੍ਰੇਮ ਕੁਮਾਰ ਦੀ ਨਿਗਰਾਨੀ ਹੇਠ ਕਰਵਾਏ ਗਏ । ਜਿਸ ਦੌਰਾਨ 25 ਕਿਲੋ ਗ੍ਰਾਮ ਭਾਰ ਵਰਗ (25 kg weight category ) ਵਿੱਚ ਗੌਰਵ ਸਿੰਘ ਰੂਪਨਗਰ ਅਤੇ ਰਾਂਝਾ ਜਲੰਧਰ, 28 ਕਿਲੋ ਭਾਰ ਵਰਗ ਵਿੱਚ ਮੁਹੰਮਦ ਰੱਬਾਨ ਮਲੇਰਕੋਟਲਾ ਤੇ ਅਮਨ ਤਰਨਤਰਨ, 30 ਕਿਲੋਗ੍ਰਾਮ ਭਾਰ ਵਰਗ ਵਿੱਚ ਫਰੀਦ ਮੋਹਾਲੀ ਅਤੇ ਖੁਸ਼ਦੀਪ ਸੰਗਰੂਰ ਫਾਈਨਲ ਵਿੱਚ ਪਹੁੰਚੇ ।
ਬੈਡਮਿੰਟਨ ਦੇ ਮੁਕਾਬਲੇ ਗਏ ਕਰਵਾਏ
ਇਸ ਦੇ ਨਾਲ ਹੀ ਬੈਡਮਿੰਟਨ (Badminton) ਦੇ ਮੁਕਾਬਲੇ ਬਲਾਕ ਸਪੋਰਟਸ ਅਫਸਰ ਪਟਿਆਲਾ-2 ਆਦਰਸ਼ ਬਾਂਸਲ, ਬਲਾਕ ਸਪੋਰਟਸ ਅਫਸਰ ਪਟਿਆਲਾ-3 ਪੂਨਮ, ਬਲਾਕ ਸਪੋਰਟਸ ਅਫਸਰ ਭਾਦਸੋਂ-1 ਰਵਿੰਦਰ ਕੌਰ ਅਤੇ ਆਫੀਸ਼ੀਅਲ ਬੈਡਮਿੰਟਨ ਰੋਹਿਤ ਕੌਸ਼ਲ ਦੀ ਨਿਗਰਾਨੀ ਹੇਠ ਕਰਵਾਏ ਗਏ । ਜਿਸ ਦੌਰਾਨ ਬੈਡਮਿੰਟਨ (ਲੜਕੇ) ਦੇ ਮੁਕਾਬਲੇ ਦੌਰਾਨ ਲੁਧਿਆਣਾ ਨੇ ਐਸ. ਏ. ਐਸ. ਨਗਰ ਨੂੰ, ਫਰੀਦਕੋਟ ਨੇ ਤਰਨਤਾਰਨ ਨੂੰ, ਜਲੰਧਰ ਨੇ ਹੁਸ਼ਿਆਰਪੁਰ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਠਾਨਕੋਟ ਨੂੰ, ਪਟਿਆਲਾ ਨੇ ਬਠਿੰਡਾ ਨੂੰ, ਸੰਗਰੂਰ ਨੇ ਮਾਨਸਾ ਨੂੰ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਗੁਰਦਾਸਪੁਰ ਨੂੰ ਹਰਾਇਆ ।
ਦੂਸਰੇ ਦਿਨ ਕਰਵਾਏ ਗਏ ਕੁਸ਼ਤੀ ਮੁਕਾਬਲੇ
ਇਸ ਦੇ ਨਾਲ ਹੀ ਬੈਡਮਿੰਟਨ (ਲੜਕੀਆਂ) ਦੇ ਮੁਕਾਬਲੇ ਵਿੱਚ ਮੋਗਾ ਨੇ ਬਰਨਾਲਾ ਨੂੰ, ਪਠਾਨਕੋਟ ਨੇ ਰੂਪਨਗਰ ਨੂੰ, ਪਟਿਆਲਾ ਨੇ ਫਿਰੋਜ਼ਪੁਰ ਨੂੰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸੰਗਰੂਰ ਨੂੰ ਹਰਾਇਆ ।ਇਸ ਮੌਕੇ ਬਲਾਕ ਭਾਦਸੋਂ-2 ਦੇ ਬੀ. ਪੀ. ਈ. ਓ. ਜਗਜੀਤ ਸਿੰਘ ਨੌਹਰਾ, ਬਲਾਕ ਡਾਹਰੀਆਂ ਦੇ ਬੀ. ਪੀ. ਈ. ਓ. ਸੁਰਜੀਤ ਸਿੰਘ, ਬਲਾਕ ਰਾਜਪੁਰਾ-1 ਦੇ ਬੀ. ਪੀ. ਈ. ਓ. ਹਰਬੰਸ ਸਿੰਘ, ਬਲਾਕ ਸਮਾਣਾ-3 ਦੇ ਬੀ. ਪੀ. ਈ. ਓ. ਗੁਰਪ੍ਰੀਤ ਸਿੰਘ, ਬਲਾਕ ਸਮਾਣਾ-2 ਦੇ ਬੀ. ਪੀ. ਈ. ਓ. ਗੋਪਾਲ ਕ੍ਰਿਸ਼ਨ, ਬਲਾਕ ਭਾਦਸੋਂ-1 ਦੇ ਬੀ. ਪੀ. ਈ. ਓ. ਅਖਤਰ ਸਲੀਮ, ਬਲਾਕ ਰਾਜਪੁਰਾ-2 ਦੇ ਬੀ. ਪੀ. ਈ. ਓ. ਮਨਜੀਤ ਕੌਰ, ਬਲਾਕ ਭੁਨਰਹੇੜੀ-1 ਦੇ ਬੀ. ਪੀ. ਈ. ਓ. ਬਲਵੀਰ ਕੌਰ, ਬਲਾਕ ਬਾਬਰਪੁਰ ਦੇ ਬੀ. ਪੀ. ਈ. ਓ. ਮੇਜਰ ਸਿੰਘ ਸਮੇਤ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ ।


