ਯਾਸੀਨ ਮਲਿਕ ਨੂੰ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਵੇ : ਹਾਈਕੋਰਟ

Nov 29, 2025 | Breaking, India, India News, Latest News

ਨਵੀਂ ਦਿੱਲੀ, 29 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈ ਕੋਰਟ (Delhi High Court) ਨੇ ਤਿਹਾੜ ਜੇਲ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਵੱਖਵਾਦੀ ਨੇਤਾ ਯਾਸੀਨ ਮਲਿਕ (Separatist leader Yasin Malik) ਨੂੰ ਡਾਕਟਰੀ ਸਹੂਲਤ ਮੁਹੱਈਆ ਕਰਾਏ, ਜੋ ਕਿ ਅੱਤਵਾਦ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ । ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਕਿਹਾ ਕਿ ਤਿਹਾੜ ਜੇਲ ਦੀਆਂ ਰਿਪੋਰਟਾਂ ਅਨੁਸਾਰ ਮਲਿਕ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਨਹੀਂ ਜਾਪਦਾ । ਉਨ੍ਹਾਂ ਕਿਹਾ ਕਿ ਜੇਕਰ ਮਲਿਕ ਦੀ ਹਾਲਤ ਦੇ ਅਨੁਸਾਰ ਡਾਕਟਰੀ ਇਲਾਜ ਜੇਲ 12 ਵਿਚ ਮੁਹੱਈਆ ਨਹੀਂ ਹੈ ਤਾਂ ਉਸ ਨੂੰ ਉਨ੍ਹਾਂ “ਹਸਪਤਾਲਾਂ ਵਿਚ ਇਲਾਜ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ । ਜਿੱਥੇ ਅਜਿਹੀਆਂ ਸਹੂਲਤਾਂ ਮੁਹੱਈਆ ਹਨ ।

ਮਲਿਕ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਦਿਲ ਦਾ ਮਰੀਜ ਹੈ

ਹਾਈ ਕੋਰਟ ਨੇ ਮਲਿਕ ਦੀ ਉਸ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਇਹ ਹੁਕਮ ਦਿੱਤਾ, ਜਿਸ ਵਿਚ ਡਾਕਟਰੀ ਦੇਖਭਾਲ (Medical care) ਦੀ ਮੰਗ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਸਦਾ ਇਲਾਜ ਏਮਜ਼ ਜਾਂ ਦਿੱਲੀ ਜਾਂ ਸ੍ਰੀਨਗਰ ਦੇ ਕਿਸੇ ਹੋਰ ਸੁਪਰ-ਸਪੈਸ਼ਲਿਟੀ ਹਸਪਤਾਲ `ਚ ਕੀਤਾ ਜਾਵੇ । ਸੁਣਵਾਈ ਦੌਰਾਨ ਮਲਿਕ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਦਿਲ ਦਾ ਮਰੀਜ਼ ਹੈ ਅਤੇ ਤਿਹਾੜ ਜੇਲ ਵਿਚ ਕੋਈ ਦਿਲ ਦਾ ਡਾਕਟਰ ਨਹੀਂ ਹੈ, ਇਸ ਲਈ ਉਸ ਨੂੰ ਇਲਾਜ (Treatment) ਲਈ ਏਮਜ਼ ਲਿਜਾਇਆ ਜਾਣਾ ਚਾਹੀਦਾ ਹੈ ।