ਅਲੀਗੜ੍ਹ, 28 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਅਲੀਗੜ੍ਹ ਵਿਖੇ ਇਕ ਨੌਜਵਾਨ ਦੀ ਕੁਟਮਾਰ (Beaten) ਕਰਨ ਤੋਂ ਇਲਾਵਾ ਉਸਦੀ ਦਾੜ੍ਹੀ ਤੇ ਸਿਰ ਵੀ ਮੁੰਨਵਾਇਆ ਗਿਆ ਹੈ ।
ਕਿੰਨੇ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿ਼ਲੇ `ਚ ਜੋ ਇਕ ਨੌਜਵਾਨ ਨਾਲ ਕੁੱਟਮਾਰ ਕਰ ਕੇ ਉਸ ਦਾ ਅੱਧਾ ਸਿਰ ਅਤੇ ਦਾੜ੍ਹੀ ਮੁੰਨਵਾਉਣ, ਰੁੱਖ ਨਾਲ ਬੰਨ੍ਹਣ ਅਤੇ ਕਥਿਤ ਤੌਰ `ਤੇ ਜ਼ਬਰਦਸਤੀ ਪਿਸ਼ਾਬ ਪਿਲਾਇਆ ਗਿਆ ਹੈ ਦੇ ਦੋਸ਼ `ਚ 3 ਔਰਤਾਂ ਸਮੇਤ 7 ਲੋਕਾਂ ਖਿਲਾਫ਼ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ ।
ਕੀ ਕਾਰਨ ਰਿਹਾ ਨੌਜਵਾਨ ਨਾਲ ਅਜਿਹਾ ਵਰਤਾਰਾ ਕੀਤੇ ਜਾਣ ਦਾ
ਪੁਲਸ ਅਨੁਸਾਰ ਘਟਨਾ ਜੋ ਵੀਰਵਾਰ ਨੂੰ ਅਲੀਗੜ੍ਹ ਤੋਂ ਲੱਗਭਗ 40 ਕਿਲੋਮੀਟਰ ਦੂਰ ਅਕਰਾਬਾਦ ਥਾਣਾ ਖੇਤਰ ਦੇ ਇਕ ਪਿੰਡ `ਚ ਹੋਈ । ਘਟਨਾ ਦੀ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ `ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ । ਇਸ ਤੋਂ ਬਾਅਦ ਪੀੜਤ ਨੇ ਥਾਣੇ `ਚ ਸਿਕਾਇਤ ਦਰਜ ਕਰਵਾਈ । ਪੁਲਸ ਨੇ ਦੱਸਿਆ ਕਿ ਅਣਵਿਆਹੇ ਨੌਜਵਾਨ ਦੇ ਆਪਣੀ ਭੈਣ ਦੇ ਸਹੁਰੇ ਪਰਿਵਾਰ ਦੀ ਇਕ ਵਿਆਹੀ ਔਰਤ ਨਾਲ ਕਥਿਤ ਤੌਰ `ਤੇ ਨਾਜਾਇਜ਼ ਸਬੰਧ ਸਨ । ਇਸ ਦੀ ਜਾਣਕਾਰੀ ਮਿਲਣ `ਤੇ ਕੁਝ ਲੋਕਾਂ ਨੇ ਨੌਜਵਾਨ ਨੂੰ ਫੜ ਕੇ ਉਸ ਨਾਲ ਕੁੱਟਮਾਰ ਕੀਤੀ ।
ਜਿਸ ਜਿਸ ‘ਤੇ ਹੈ ਕੇਸ ਦਰਜ ਸਾਰੇ ਹਨ ਫਰਾਰ
ਪੁਲਸ ਮੁਤਾਬਕ ਘਟਨਾ `ਚ ਪੀੜਤ ਦੀ ਭੈਣ ਦੇ ਸਹੁਰੇ ਪਰਿਵਾਰ ਦੇ 7 ਲੋਕ ਅਤੇ ਕੁਝ ਅਣਪਛਾਤੇ ਵਿਅਕਤੀ ਸ਼ਾਮਲ ਸਨ ਅਤੇ ਸਾਰੇ ਮੁਲਜ਼ਮ ਫਰਾਰ ਹਨ । ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਹੋਰ ਮੁਲਜ਼ਮਾਂ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ । ਮਾਮਲੇ ਦੀ ਜਾਂਚ ਜਾਰੀ ਹੈ ।








