ਅਦਾਲਤ `ਚ ਪੇਸ਼ੀ ਭੁਗਤਣ ਆਏ ਨੌਜਵਾਨ ਦੀ ਗਰਮੀ ਕਾਰਨ ਮੌਤ ਤੇ 3 ਬੇਹੋਸ਼

ਬਠਿੰਡਾ, 29 ਮਈ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਇਕ ਅਦਾਲਤ ਵਿਚ ਪੇਸ਼਼ੀ ਭੁਗਤਣ ਆਏ ਨੌਜਵਾਨ ਦੀ ਜਿਥੇ ਗਰਮੀ ਕਾਰਨ ਮੌਤ (Death due to heat) ਹੋ ਗਈ ਹੈ, ਉਥੇ ਤਿੰਨ ਜਣੇ ਬੇਹੋਸ਼ ਹੋ ਗਏ ਹਨ ।

ਕੌਣ ਹੈ ਇਹ ਨੌਜਵਾਨ ਜਿਸਦੀ ਹੋ ਗਈ ਗਰਮੀ ਕਾਰਨ ਮੌਤ

ਜਿਲਾ ਅਦਾਲਤ `ਚ ਇਕ ਮਾਮਲੇ `ਚ ਪੇਸ਼ੀ ਭੁਗਤਣ (appear in court) ਲਈ ਆਇਆ ਇਕ ਨੌਜਵਾਨ ਗਰਮੀ ਨਾਲ- ਬੇਹੋਸ਼ ਹੋ ਗਿਆ ਅਤੇ ਬਾਅਦ `ਚ ਉਸ ਦੀ ਮੌਤ ਹੋ ਗਈ । ਸੂਚਨਾ ਮਿਲਣ `ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਐਂਬੂਲੈਂਸ ਲੈ ਕੇ ਬਠਿੰਡਾ ਅਦਾਲਤ ਪਹੁੰਚੇ ਅਤੇ ਤੁਰੰਤ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ (24) ਪੁੱਤਰ ਗੁਰਜੰਟ ਸਿੰਘ, ਵਾਸੀ ਮਹਿਮਾ ਸਰਜਾ ਵਜੋਂ ਹੋਈ ਹੈ ।

ਕੌਣ ਕੌਣ ਹਨ ਜੋ ਹੋ ਗਏ ਵੱਖ-ਵੱਖ ਥਾਵਾਂ ਤੇ ਗਰਮੀ ਕਾਰਨ ਬੇਹੋਸ਼

ਦੂਸਰੇ ਪਾਸੇ ਗਰਮੀ ਕਾਰਨ ਵੱਖ-ਵੱਖ ਥਾਵਾਂ `ਤੇ ਤਿੰਨ ਹੋਰ ਲੋਕ ਬੇਹੋਸ਼ (Unconscious) ਹੋ ਗਏ । ਜਾਣਕਾਰੀ ਅਨੁਸਾਰ ਸਥਾਨਕ ਮਾਲ ਰੋਡ `ਤੇ ਇਕ ਪੈਟਰੋਲ ਪੰਪ ਦੇ ਨੇੜੇ ਇਕ ਵਿਅਕਤੀ ਗਰਮੀ ਕਾਰਨ ਬੇਹੋਸ਼ ਹੋ ਗਿਆ । ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਨੇੜੇ ਇਕ ਅਤੇ ਬੱਸ ਸਟੈਂਡ `ਤੇ ਵੀ ਗਰਮੀ ਕਾਰਨ ਇਕ ਯਾਤਰੀ ਬੇਹੋਸ਼ ਹੋ ਗਿਆ । ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਨੇ ਤਿੰਨ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ।