ਬਸਤੀ, 4 ਮਈ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬਸਤੀ ਜਿਲੇ `ਚ ਕਪਤਾਨਗੰਜ ਥਾਣਾ ਖੇਤਰ ਦੇ ਕਰਚੋਲੀਆ ਪਿੰਡ `ਚ ਮੰਦਰ ਨੇੜੇ ਇਕ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ (Corpse) ਮਿਲਣ ਨਾਲ ਸਨਸਨੀ ਫੈਲ ਗਈ ।
ਕੌਣ ਹੈ ਇਹ ਨੌਜਵਾਨ
ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਮਸਜਿਦੀਆ ਪਿੰਡ ਵਾਸੀ ਮਨੋਜ ਕੁਮਾਰ ਤਿਵਾੜੀ (40) ਵਜੋਂ ਹੋਈ ਹੈ । ਉਸ ਦੀ ਲਾਸ਼ ਮੰਦਰ ਦੇ ਨੇੜੇ ਪਈ ਮਿਲੀ । ਮੁੱਢਲੀ ਜਾਂਚ `ਚ ਸਾਹਮਣੇ ਆਇਆ ਹੈ ਕਿ ਉਸ ਦਾ ਗਲਾ ਕਿਸੇ ਤੇਜ਼ਧਾਰ ਹਥਿਆਰ (Edged weapon) ਨਾਲ ਵੱਢਿਆ ਗਿਆ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ।










