ਉੱਤਰ ਪ੍ਰਦੇਸ਼, 20 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਗਾਜੀਆਬਾਦ ਵਿਖੇ 20 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਦਾ ਦੂਸਰੇ ਨੌਜਵਾਨ ਵਲੋਂ ਕਤਲ (Murder) ਕਰ ਦਿੱਤਾ ਗਿਆ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਜਿਲਾ ਗਾਜੀਆਬਾਦ (Ghaziabad) ਵਿਖੇ ਸ਼ਾਲੀਮਾਰ ਗਾਰਡਨ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਖੇਤਰ ਟਿਕੋਣਾ ਪਾਰਕ ਨੇੜੇ ਜੋ 20 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਵਲੋਂ ਦੂਸਰੇ ਨੌਜਵਾਨ ਦਾ ਚਾਕੂ ਮਾਰ (Knife attack) ਕੇ ਕਤਲ ਹੀ ਕਰ ਦਿੱਤਾ ਗਿਆ ਹੈ ਦੇ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ ਮੁਸਤਕੀਮ ਦੇ ਤੌਰ ‘ਤੇ ਹੋਈ ਹੈ ।
ਪਰਿਵਾਰਕ ਮੈਂਬਰਾਂ ਨੇ ਕੀਤੀ ਥਾਣੇ ਦਾ ਘੇਰਾਓ ਕਰਕੇ ਮੁਲਜਮ ਦੀ ਗ੍ਰਿਫ਼ਤਾਰੀ ਦੀ ਮੰਗ
ਉਕਤ ਵਾਪਰੇ ਕਤਲ ਦੇ ਘਟਨਾਕ੍ਰਮ ਤੋਂ ਰੋਸ ਵਿਚ ਆਏ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਜਿਥੇ ਖੇਤਰ ਵਿਚ ਕਤਲ ਕਰਨ ਦੀ ਘਟਨਾ ਵਾਪਰੀ ਨੂੰ ਪੈਂਦੇ ਸ਼ਾਲੀਮਾਰ ਗਾਰਡਨ ਥਾਣੇ ਦਾ ਘੇਰਾਓ ਕੀਤਾ ਤੇ ਮੰਗ ਕੀਤੀ ਕਿ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਵਾਲੇ ਵਿਅਕਤੀ ਦੀ ਜਲਦੀ ਗ੍ਰਿਫ਼ਤਾਰੀ (Arrest) ਕੀਤੀ ਜਾਵੇ ਅਤੇ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ।








