Patiala Help Club Logo

ਗੜ੍ਹਸ਼ੰਕਰ `ਚ ਨੌਜਵਾਨ ਦਾ ਕਤਲ ਕਰਕੇ ਲਾਸ਼ ਸੜਕ `ਤੇ ਸੁੱਟੀ

ਗੜ੍ਹਸ਼ੰਕਰ, 17 ਜੁਲਾਈ 2026 : ਪੰਜਾਬ ਦੇ ਸ਼ਹਿਰ ਗੜ੍ਹਸ਼ੰਕਰ (Garhshankar) ਦੇ ਪਿੰਡ ਭਵਾਨੀਪੁਰ ਵਿਖੇ ਦਿਨ ਦਿਹਾੜੇ ਨੌਜਵਾਨ ਦਾ ਕਤਲ (Murder) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਜੀ ਅਨੁਸਾਰ ਗੜ੍ਹਸ਼ੰਕਰ ਇਲਾਕੇ ਦੇ ਪਿੰਡ ਭਵਾਨੀਪੁਰ (Village Bhawanipur) ਵਿਖੇ ਜੋ ਬੀਤੇ ਦਿਨੀਂ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਕੁਝ ਨੌਜਵਾਨਾਂ ਵਲੋਂ ਇਕ ਨੌਜਵਾਨ ਨੂੰ ਅਗਵਾ ਕਰਨ ਉਪਰੰਤ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਸੜਕ ਵਿਚਾਲੇ ਸੁੱਟ ਕੇ ਫ਼ਰਾਰ ਹੋ ਗਏ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਰਫ਼ ਗਨੀ (27) ਪੁੱਤਰ ਦਿਲਬਾਂਗ ਸਿੰਘ ਵਾਸੀ ਭਵਾਨੀਪੁਰ ਵਜੋਂ ਹੋਈ ਹੈ ।

ਕਿਵੇਂ ਤੇ ਕਦੋਂ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਬੀਤੇ ਦਿਨ ਵੀਰਵਾਰ ਦੁਪਹਿਰ ਕਰੀਬ 12 ਵਜੇ ਮਨਜੀਤ ਸਿੰਘ ਗਨੀ ਜਦੋਂ ਆਪਣੇ ਇਕ ਦੋਸਤ ਸੂਰਜ (ਵਾਸੀ ਅਚਲਪੁਰ) ਨਾਲ ਪਿੰਡ ਦੇ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਖੜ੍ਹਾ ਸੀ ਤਾਂ ਇਸੇ ਦੌਰਾਨ ਇਕ ਸਕਾਰਪੀਓ ਗੱਡੀ ਜਿਸ `ਚ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਕਰੀਬ ਅੱਧੀ ਦਰਜਨ ਨੌਜਵਾਨ ਸਵਾਰ ਸਨ, ਉੱਥੇ ਆ ਕੇ ਰੁਕੀ ਤੇ ਹਮਲਾਵਰਾਂ ਨੇ ਗਨੀ ਨੂੰ ਜ਼ਬਰਦਸਤੀ ਖਿੱਚ ਕੇ ਗੱਡੀ `ਚ ਸੁੱਟ ਲਿਆ ਅਤੇ ਝੁੱਗੀਆਂ ਅੱਡੇ ਵੱਲ ਫ਼ਰਾਰ ਹੋ ਗਏ । ਤਕਰੀਬਨ ਦੋ ਘੰਟਿਆਂ ਬਾਅਦ ਹਮਲਾਵਰ ਗਨੀ ਨੂੰ ਲਹੂ-ਲੁਹਾਨ ਹਾਲਤ `ਚ ਅੱਡਾ ਝੁੰਗੀਆਂ ਦੇ ਨੇੜੇ ਬੀਣੇਵਾਲ ਮੇਨ ਰੋਡ `ਤੇ ਸੁੱਟ ਕੇ ਫਰਾਰ ਹੋ ਗਏ ।

ਜਖਮੀ ਨੌਜਵਾਨ ਨੇ ਜਖਮਾਂ ਦੀ ਤਾਬ ਨਾ ਸਹਾਰਦਿਆਂ ਤੋੜ ਦਿੱਤਾ ਦਮ

ਗੰਭੀਰ ਜ਼ਖ਼ਮੀ (Seriously injured) ਗਨੀ ਨੂੰ ਤੁਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ । ਡਾਕਟਰਾਂ ਮੁਤਾਬਕ ਮ੍ਰਿਤਕ ਦੇ ਸਿਰ ਦੇ ਖੱਬੇ ਪਾਸੇ ਕੰਨ ਕੋਲ ਤੇਜ਼ਧਾਰ ਹਥਿਆਰ (Edged weapon) ਦੇ ਡੂੰਘੇ ਜ਼ਖ਼ਮ ਹਨ ਅਤੇ ਦੋਵਾਂ ਲੱਤਾਂ `ਤੇ ਵੀ ਗੰਭੀਰ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਵਾਰਦਾਤ ਦੇ ਪਿੱਛੇ ਆਪਸੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ । ਪਤਾ ਲੱਗਿਆ ਹੈ ਕਿ ਮ੍ਰਿਤਕ ਮਨਜੀਤ ਸਿੰਘ ਗਨੀ ਵੀ ਕੁਝ ਮਹੀਨੇ ਪਹਿਲਾਂ ਹੀ ਕੁੱਟਮਾਰ ਦੇ ਇਕ ਮਾਮਲੇ `ਚ ਜ਼ਮਾਨਤ `ਤੇ ਜੇਲ `ਚੋਂ ਬਾਹਰ ਆਇਆ ਸੀ ।

Advertisement