ਦਿੱਲੀ ਵਿਚ ਹੋਇਆ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ

ਨਵੀਂ ਦਿੱਲੀ, 20 ਮਈ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉਤਰ ਪੂਰਬੀ ਦਿੱਲੀ (North East Delhi) ਦੇ ਵੈਲਕਮ ਇਲਾਕੇ ਵਿਚ ਇਕ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ (Welcome area) ਵਿਚ ਜੋ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੀ ਪਛਾਣ 22 ਸਾਲਾ ਅਮਾਨਉੱਲਾ ਕੁਰੈਸ਼ੀ ਵਜੋਂ ਹੋਈ ਹੈ । ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ, ਫੋਰੈਂਸਿਕ ਟੀਮ ਅਤੇ ਅਪਰਾਧ ਸ਼ਾਖਾ ਦੇ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ (Postmortem) ਲਈ ਗੁਰੂ ਤੇਗ ਬਹਾਦਰ ਹਸਪਤਾਲ ਭੇਜ ਦਿੱਤਾ ਗਿਆ ਹੈ । ਪੁਲਸ ਅਨੁਸਾਰ 19 ਅਤੇ 20 ਮਈ ਦੀ ਦਰਮਿਆਨੀ ਰਾਤ ਨੂੰ ਵੈਲਕਮ ਪੁਲਿਸ ਸਟੇਸ਼ਨ ਇਲਾਕੇ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ ।

ਘਟਨਾ ਦਾ ਪਤਾ ਚਲਦਿਆਂ ਹੀ ਪੁਲਸ ਟੀਮ ਪਹੁੰਚੀ ਘਟਨਾ ਵਾਲੀ ਥਾਂ ਤੇ

ਜਾਣਕਾਰੀ ਮਿਲਣ `ਤੇ ਇੱਕ ਪੁਲਸ ਟੀਮ ਸਿ਼ਆਮ ਲਾਲ ਕਾਲਜ ਨੇੜੇ ਘਟਨਾ ਸਥਾਨ `ਤੇ ਪਹੁੰਚੀ ਅਤੇ ਪਤਾ ਲੱਗਾ ਕਿ ਜ਼ਖਮੀ ਵਿਅਕਤੀ ਅਮਾਨਉੱਲਾ ਕੁਰੈਸ਼ੀ ਪੁੱਤਰ ਮੁਹੰਮਦ ਤਸਲੀਮ ਵਾਸੀ ਗੁਰਦੁਆਰਾ ਮੁਹੱਲਾ, ਮੌਜਪੁਰ, ਨੂੰ ਉਸ ਦੇ ਪਰਿਵਾਰ ਪਹਿਲਾਂ ਹੀ ਗੁਰੂ ਤੇਗ ਬਹਾਦਰ ਹਸਪਤਾਲ ਲੈ ਜਾ ਚੁੱਕੇ ਸਨ । ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।