ਭੁਵਨੇਸ਼ਵਰ `ਚ ਯੂ-ਟਿਊਬਰ ਦਾ ਚਾਕੂ ਮਾਰ ਕੇ ਕਤਲ

ਭੁਵਨੇਸ਼ਵਰ (ਓਡੀਸ਼ਾ), 2 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਓਡੀਸ਼ਾ (Odisha) ਦੇ ਸ਼ਹਿਰ ਭੁਵਨੇਸ਼ਵਰ `ਚ ਇਕ `ਯੂ-ਟਿਊਬਰ` ਦਾ ਕਥਿਤ ਤੌਰ `ਤੇ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ।

ਬਹਿਸਬਾਜੀ ਤੋਂ ਬਾਅਦ ਤਿੰਨ ਲੋਕਾਂ ਨੇ ਕਰ ਦਿੱਤੀ ਸੀ ਨੌਜਵਾਨ ਨੂੰ ਜ਼ਖ਼ਮੀ

ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਕਰੀਬ 10 ਵਜੇ ਮੰਚੇਸ਼ਵਰ ਥਾਣਾ ਖੇਤਰ ਅਧੀਨ ਜੀ. ਜੀ. ਪੀ. ਕਾਲੋਨੀ `ਚ ਵਾਪਰੀ ਅਤੇ ਮ੍ਰਿਤਕ ਦੀ ਪਛਾਣ ਪਲਾਸੁਨੀ ਇਲਾਕੇ ਦੇ ਨਿਵਾਸੀ ਰਾਹੁਲ ਮਹਾਰਾਣਾ ਵਜੋਂ ਹੋਈ ਹੈ । ਇਕ ਅਧਿਕਾਰੀ ਨੇ ਦੱਸਿਆ ਕਿ 3 ਲੋਕਾਂ ਨੇ ਬਹਿਸਬਾਜ਼ੀ ਤੋਂ ਬਾਅਦ ਰਾਹੁਲ `ਤੇ ਤੇਜ਼ਧਾਰ ਹਥਿਆਰ (Edged weapon)  ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ।  ਸਥਾਨਕ ਲੋਕ ਉਸ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਅਤੇ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਅਪਰਾਧ `ਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ। ਕਤਲ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ ।