ਚੰਦੋਲੀ `ਚ ਸਕੂਲ `ਚ 10ਵੀਂ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ

ਚੰਦੌਲੀ, 13 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਚੰਦੌਲੀ ਦੇ ਇਕ ਸਕੂਲ ਕੰਪਲੈਕਸ ਵਿਚ ਇਕ ਵਿਦਿਆਰਥੀ ਵਲੋਂ ਦੂਸਰੇ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਇਹ ਵਿਦਿਆਰਥੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਚੰਦੋਲੀ ਜਿ਼ਲੇ ਦੇ ਇਕ ਸਕੂਲ ਕੰਪਲੈਕਸ `ਚ ਵਾਧੂ ਕਲਾਸ ਦੌਰਾਨ 10ਵੀਂ ਕਲਾਸ ਦੇ ਜਿਸ 16 ਸਾਲਾ ਵਿਦਿਆਰਥੀ ਦਾ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਗਿਆ ਦਾ ਨਾਮ ਲਵਕੁਸ਼ ਹੈ । ਪੁਲਸ ਨੇ ਮੁਲਜ਼ਮ ਨਾਬਾਲਗ ਵਿਦਿਆਰਥੀ ਨੂੰ ਹਿਰਾਸਤ `ਚ ਲੈ ਕੇ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਹੈ ।

ਕਿਵੇਂ ਵਾਪਰਿਆ ਘਟਨਾਕ੍ਰਮ

ਪੁਲਸ ਅਨੁਸਾਰ ਪ੍ਰਤਾਪਪੁਰ ਪਿੰਡ ਨਿਵਾਸੀ ਲਵਕੁਸ਼ ਸ਼ੁੱਕਰਵਾਰ ਸਵੇਰੇ ਵਾਧੂ ਕਲਾਸ `ਚ ਪੜ੍ਹਨ ਗਿਆ ਸੀ ਕਿ ਇਸੇ ਦੌਰਾਨ ਫਤਿਹਪੁਰ ਪਿੰਡ ਨਿਵਾਸੀ ਇਕ ਹੋਰ ਨਾਬਾਲਗ ਵਿਦਿਆਰਥੀ ਨੇ ਕਥਿਤ ਤੌਰ ’ਤੇ ਉਸ `ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਗੰਭੀਰ ਰੂਪ `ਚ ਜ਼ਖਮੀ ਲਵਕੁਸ਼ ਨੂੰ ਜਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਪੁਲਸ ਨੇ ਕੇਸ ਦਰਜ ਕਰ ਲਿਆ ਹੈ

ਪੁੱਛਗਿੱਛ `ਚ ਮੁਲਜ਼ਮ ਨੇ ਦੱਸਿਆ ਕਿ ਦੋਵਾਂ ਵਿਚਾਲੇ ਝਗੜਾ ਕੁਝ ਦਿਨਾਂ ਤੋਂ ਉਹ (ਮ੍ਰਿਤਕ) ਉਸ ਨਾਲ ਦੁਰਵਿਵਹਾਰ ਕਰ ਰਿਹਾ ਸੀ । ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ (Case registered) ਕਰ ਲਿਆ ਹੈ । ਮਾਮਲੇ ਦੀ ਜਾਂਚ ਜਾਰੀ ਹੈ ।