ਮੈਨਪੁਰੀ `ਚ ਟਾਇਲਟ ਦੇ ਖੁੱਲ੍ਹੇ ਟੈਂਕ `ਚ ਡਿੱਗਣ ਨਾਲ 2 ਬੱਚੀਆਂ ਦੀ ਮੌਤ

ਮੈਨਪੁਰੀ, 20 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ (Uttar Pradesh) ਦੇ ਜਿਲਾ ਮੈਨਪੁਰੀ ਦੇ ਪਿੰਡ ਨਗਲਾ ਕੰਚਨ ਵਿਖੇ ਟੁਆਇਲਟ ਦੇ ਖੁੱਲ੍ਹੇ ਟੈਂਕ ਵਿਚ ਡਿੱਗਣ ਕਾਰਨ ਦੋ ਬੱਚੀਆਂ ਦੀ ਮੌਤ (Death) ਹੋਈ ਹੈ ।

ਕੌਣ ਹਨ ਦੋਵੇਂ ਬੱਚੀਆਂ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜਿਲੇ (Mainpuri District) ਦੇ ਔਛਾ ਥਾਣਾ ਖੇਤਰ ਸਥਿਤ ਨਗਲਾ ਕੰਚਨ ਪਿੰਡ `ਚ ਇਕ ਦਰਦਨਾਕ ਹਾਦਸੇ `ਚ ਟਾਇਲਟ ਦੇ ਖੁੱਲ੍ਹੇ ਸੇਫਟੀ ਟੈਂਕ (Safety tank) `ਚ ਡਿੱਗਣ ਨਾਲ 2 ਮਾਸੂਮ ਬੱਚੀਆਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਪਿੰਡ ਵਾਸੀ ਇਮਤਿਆਜ਼ ਦੀ 6 ਸਾਲਾ ਪੁੱਤਰੀ ਸਾਹਿਬਾ ਅਤੇ ਜ਼ਾਕਿਰ ਹੁਸੈਨ ਦੀ 5 ਸਾਲਾ ਪੁੱਤਰੀ ਗੁਲਿਸਤਾ ਵੀਰਵਾਰ ਦੁਪਹਿਰ ਮਸਜਿਦ ਗਈਆਂ ਸਨ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀਆਂ ।

ਪਿੰਡ ਵਾਸੀਆਂ ਨੇ ਕੀਤਾ ਸੇਫਟੀ ਟੈਂਕ ਵਿਚ ਲਾਸ਼ਾਂ ਦੇਖ ਪਰਿਵਾਰ ਨੂੰ ਸੂਚਿਤ

ਪਰਿਵਾਰ ਵਾਲਿਆਂ ਨੇ ਦੋਵਾਂ ਬੱਚੀਆਂ ਦੀ ਕਾਫੀ ਭਾਲ ਕੀਤੀ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਚੱਲਿਆ । ਦੇਰ ਸ਼ਾਮ ਪਿੰਡ ਵਾਸੀਆਂ ਨੇ ਇਮਤਿਆਜ਼ ਦੇ ਘਰ ਦੇ ਬਾਹਰ ਬਣੇ ਖੁੱਲ੍ਹੇ ਸੇਫਟੀ ਟੈਂਕ `ਚ ਦੋਵਾਂ ਬੱਚੀਆਂ ਦੀਆਂ ਲਾਸ਼ਾਂ ਦੇਖੀਆਂ । ਸੂਚਨਾ ਮਿਲਣ `ਤੇ ਪਰਿਵਾਰ ਵਾਲੇ ਅਤੇ ਪਿੰਡ ਵਾਸੀ ਮੌਕੇ `ਤੇ ਪਹੁੰਚੇ ਅਤੇ ਟੈਂਕ `ਚੋਂ ਲਾਸ਼ਾਂ ਕੱਢੀਆਂ ।

ਕੀ ਦੱਸਿਆ ਏ. ਐਸ. ਪੀ. ਨੇ

ਐਡੀਸ਼ਨਲ ਪੁਲਸ ਸੁਪਰਡੈਂਟ (ਨਗਰ) ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰੇ ਬੱਚੀਆਂ ਦੀ ਟੈਂਕ `ਚ ਡਿੱਗਣ ਕਾਰਨ ਮੌਤ ਹੋਣ ਦਾ ਖਦਸ਼ਾ ਹੈ। ਉੱਥੇ ਹੀ ਔਛਾ ਥਾਣਾ ਇੰਚਾਰਜ ਚੰਦਰ ਪਾਲ ਸਿੰਘ ਅਨੁਸਾਰ ਮਿਤਕ ਬੱਚੀਆਂ ਦੇ ਮਾਪਿਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ।