ਫਤਿਹਪੁਰ ਨੇੜੇ ਮਾਂ ਤੇ ਪੁੱਤਰ ਸਮੇਤ 3 ਦੀ ਹੱਤਿਆ

ਫਤਿਹਪੁਰ, 12 ਮਾਰਚ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਫਤਿਹਪੁਰ ਵਿਖੇ ਤਿੰਨ ਵਿਅਕਤੀਆਂ ਦੀ ਲਾਸ਼ਾਂ (Bodies of three people) ਇਕ ਬੰਦ ਕਮਰੇ ਵਿਚ ਮਿਲਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਕੌਣ ਹਨ ਮਰਨ ਵਾਲੇ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਫਤਿਹਪੁਰ (Fatehpur) ਨੇੜੇ ਇਕ ਘਰ `ਚ ਤਿੰਨ ਵਿਅਕਤੀਆਂ ਦੀ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਇਕ ਮਾਂ ਤੇ ਪੁੱਤਰ ਸਮੇਤ 3 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ । ਜਾਣਕਾਰੀ ਮੁਤਾਬਕ ਲੰਘੇ ਦਿਨ ਸ਼ਾਮ ਨੂੰ ਇਕ ਕਮਰੇ `ਚ ਉਨ੍ਹਾਂ ਦੀਆਂ ਖੂਨ ਨਾਲ ਲੱਥਪੱਥ (Bloodstained) ਲਾਸ਼ਾਂ ਮਿਲੀਆਂ । ਦਰਵਾਜ਼ਾ ਜੋ ਕਿ ਅੰਦਰੋਂ ਬੰਦ ਸੀ ਦੇ ਚਲਦਿਆਂ ਸ਼ੁਰੂਆਤੀ ਜਾਂਚ `ਚ ਕਤਲ ਅਤੇ ਖੁਦਕੁਸ਼ੀ ਦੋਵੇਂ ਤਰ੍ਹਾਂ ਦੀਆਂ ਸੰਭਾਵਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ।

ਦਰਵਾਜ਼ਾ ਬੰਦ ਹੋਣ ਕਾਰਨ ਤੋੜ ਕੇ ਹੀ ਅੰਦਰ ਜਾਣਾ ਪਿਆ ਸੁਸ਼ੀਲ ਨੂੰ

ਚੌਫੇਰਵਾ ਪਿੰਡ ਦਾ ਸੁਨੀਲ ਆਪਣੇ ਵੱਡੇ ਭਰਾ ਸੁਸ਼ੀਲ, ਭਰਜਾਈ ਸੁਸ਼ੀਲਾ ਤੇ ਭਤੀਜੇ ਅਮਰ ਨਾਲ ਰਹਿੰਦਾ ਸੀ । ਸੁਸ਼ੀਲ ਬੁੱਧਵਾਰ ਸ਼ਾਮ 7:30 ਵਜੇ ਦੇ ਕਰੀਬ ਘਰ ਪਹੁੰਚਿਆ ਤਾਂ ਉਸ ਨੇ ਦਰਵਾਜ਼ਾ ਅੰਦਰੋਂ ਬੰਦ ਵੇਖਿਆ । ਸੁਸ਼ੀਲ ਨੇ ਲੋਹੇ ਦੀ ਰਾਡ ਨਾਲ ਦਰਵਾਜ਼ਾ ਤੋੜਿਆ ਤੇ ਅੰਦਰ ਗਿਆ । ਉਸ ਦੀ ਪਤਨੀ ਸੁਸ਼ੀਲਾ ਤੇ ਪੁੱਤਰ ਅਮਰ ਖੂਨ ਨਾਲ ਲੱਥਪੱਥ ਪਏ ਸਨ । ਸੁਨੀਲ ਸਾਹ ਲੈ ਰਿਹਾ ਸੀ । ਸੂਚਨਾ ਮਿਲਣ `ਤੇ ਪੁਲਸ ਮੌਕੇ `ਤੇ ਪਹੁੰਚੀ ਅਤੇ ਜ਼ਖਮੀ ਸੁਨੀਲ ਨੂੰ ਤੁਰੰਤ ਹਸਪਤਾਲ ਲੈ ਕੇ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।