Patiala Help Club Logo

ਪੀ. ਐਸ. ਟੀ. ਸੀ. ਐਲ. ਤੇ ਪੀ. ਐਸ. ਪੀ. ਸੀ. ਐਲ. ਨੇ ਕੱਢੀਆਂ 270 ਅਸਾਮੀਆਂ

Nov 19, 2025 | Latest News, PUNJAB, Punjab News

ਪਟਿਆਲਾ, 19 ਨਵੰਬਰ 2025 : ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਡਿਪਟੀ ਚੀਫ ਇੰਜੀਨੀਅਰ-ਐਚ. ਆਰ. ਐਂਡ ਐਡਮਿਨ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਪੀ. ਐਸ. ਟੀ. ਸੀ. ਐਲ. (P. S. T. C. L.) ਅਤੇ ਪੀ. ਐਸ. ਪੀ. ਸੀ. ਐਲ. (P. S. P. C. L.) ਵਿਚ ਕੁੱਲ 270 ਅਸਾਮੀਆਂ (Vacancies) ਕੱਢੀਆਂ ਗਈਆਂ ਹਨ । ਜਿਸ ਦੇ ਚਲਦਿਆਂ ਇੱਕੋ ਹੀ ਅਸਾਮੀ ਤੇ 61 ਵਿਅਕਤੀਆਂ ਨੂੰ ਰੱਖਿਆ ਜਾਣਾ ਹੈ, ਜਿਸ ਤਹਿਤ ਅਸਿਸਟੈਂਟ ਇੰਜੀਨੀਅਰ (ਓ. ਟੀ.) ਇਲੈਕਟ੍ਰੀਕਲ ਅਸਾਮੀ ਤੇ ਪੀ. ਐਸ. ਟੀ. ਸੀ. ਐਲ. ਵਿਚ 21 ਤੇ ਪੀ. ਐਸ. ਪੀ. ਸੀ. ਐਲ. ਵਿਚ 40 ਵਿਅਕਤੀਆਂ ਨੂੰ ਰੱਖਿਆ ਜਾਣਾ ਹੈ ।

ਇਸੇ ਤਰ੍ਹਾਂ ਹੋਰ ਵੱਖ-ਵੱਖ ਅਹੁਦਿਆਂ ਜਿਨ੍ਹਾਂ ਵਿਚ ਅਸਿਸਟੈਂਟ ਮੈਨੇਜਰ (ਆਈ. ਟੀ. ਤੇ 3, ਅਕਾਊਂਟ ਆਫਿਸਰ 2, ਡਵੀਜ਼ਨਲ ਅਕਾਊਂਟੈਂਟ 11, ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ) 110, ਜੂਨੀਅਰ ਇੰਜੀਨੀਅਰ (ਸਿਵਲ) 15, ਜੂਨੀਅਰ ਇੰਜੀਨੀਅਰ (ਕਮਿਊਨੀਕੇਸ਼ਨ) 6, ਲਾਅ ਆਫਿਸਰ ਗ੍ਰੇਡ-2 2, ਟੈਲੀਫੋਨ ਮਕੈਨਿਕ 10, ਲੋਅਰ ਡਵੀਜਨ ਕਲਰਕ-ਟਾਈਪਿਸਟ 15 ਅਤੇ ਲੋਅਰ ਡਵੀਜਨ ਕਲਰਕ-ਅਕਾਊਂਟਸ 15 ਅਸਾਮੀਆਂ ਸ਼ਾਮਲ ਹਨ । ਉਪਰੋਕਤ ਅਸਾਮੀਆਂ ਲਈ 17 ਨਵੰਬਰ 2025 ਤੋਂ 16 ਦਸੰਬਰ 2025 ਤੱਕ ਪੀ. ਐਸ. ਟੀ. ਸੀ. ਐਲ. ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਦਿੱਤੇ ਗਏ ਲਿੰਕ ਤੇ ਜਾ ਕੇ ਅਪਲਾਈ ਵੀ ਕੀਤਾ ਜਾ ਸਕਦਾ ਹੈ ਅਤੇ ਹੋਰ ਬਾਕੀ ਜਾਣਕਾਰੀਆਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।

Advertisement