ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ : ਪਵਨ ਕਲਿਆਣ

ਅਮਰਾਵਤੀ, 12 ਦਸੰਬਰ 2025 : ਆਂਧਰਾ ਪ੍ਰਦੇਸ਼ (Andhra Pradesh) ਦੇ ਉਪ ਮੁੱਖ ਮੰਤਰੀ ਪਵਨ ਕਲਿਆਣ (Pawan Kalyan) ਨੇ ਦੋਸ਼ ਲਗਾਇਆ ਕਿ ਹਰ ਕੋਈ ਹਿੰਦੂਆਂ ਨੂੰ ਨਿਸ਼ਾਨਾ (Targeting Hindus) ਬਣਾ ਰਿਹਾ ਹੈ ਅਤੇ ਹਰ ਮੌਕੇ `ਤੇ ਉਨ੍ਹਾਂ ਦੀਆਂ ਰਵਾਇਤਾਂ `ਤੇ ਸਵਾਲ ਉਠਾ ਰਿਹਾ ਹੈ ।

ਹਿੰਦੂ ਰੀਤੀ-ਰਿਵਾਜਾਂ ਨੂੰ ਨਿਸ਼ਾਨਾ ਬਣਾਉਣ ਦਾ ਵਿਰੋਧ ਕਰਨਾ ਹਰ ਹਿੰਦੂ ਦਾ ਫਰਜ਼ ਹੈ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਿੰਦੂ ਰੀਤੀ-ਰਿਵਾਜਾਂ (Hindu customs and traditions) ਨੂੰ ਨਿਸ਼ਾਨਾ ਬਣਾਉਣ ਦਾ ਵਿਰੋਧ ਕਰਨਾ ਹਰ ਹਿੰਦੂ ਦਾ ਫਰਜ਼ ਹੈ । ਉਪ-ਮੁੱਖ ਮੰਤਰੀ (Deputy Chief Minister) ਨੇ ਗੁਆਂਢੀ ਸੂਬੇ ਤਾਮਿਲਨਾਡੂ ਦੇ ਤਿਰੂਪਾਰਨਕੁੰਦਰਮ ਪਹਾੜੀ `ਤੇ ਦੀਵਾ ਜਗਾਉਣ ਨੂੰ ਲੈ ਕੇ ਹੋਏ ਵਿਵਾਦ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਦੇ ਇਕ ਜੱਜ ਵੱਲੋਂ `ਹਿੰਦੂ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ` (`Protection of the rights of the Hindu community`) ਕਰਨ ਵਾਲਾ ਫੈਸਲਾ ਸੁਣਾਏ ਜਾਣ ਤੋਂ ਬਾਅਦ 100 ਤੋਂ ਵੱਧ ਸੰਸਦ ਮੈਂਬਰਾਂ ਨੇ ਸੰਸਦ ਵਿਚ ਜੱਜ ਨੂੰ ਅਹੁਦੇ ਤੋਂ ਹਟਾਉਣ ਲਈ ਪ੍ਰਸਤਾਵ ਲਿਆਉਣ ਲਈ ਨੋਟਿਸ ਦਿੱਤਾ ਹੈ ।

ਇਸਲਾਮ ਅਤੇ ਈਸਾਈ ਧਰਮ ਦੇ ਹਿੱਤਾਂ ਦੀ ਰੱਖਿਆ ਲਈ ਬਣਾਏ ਗਏ ਨਿਯਮ ਹਿੰਦੂ ਧਰਮ `ਤੇ ਵੀ ਹੋਣਗੇ

ਲਾਗੂ

ਉਨ੍ਹਾਂ ਹਾਲਾਂਕਿ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਸਬਰੀਮਾਲਾ ਮੰਦਰ ਮਾਮਲੇ `ਤੇ ਫੈਸਲਾ ਸੁਣਾਇਆ ਤਾਂ ਹਿੰਦੂਆਂ ਨੇ ਕਾਨੂੰਨੀ ਲੜਾਈ ਲੜੀ ਪਰ ਜੱਜਾਂ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਨਹੀਂ ਕੀਤੀ । ਕਲਿਆਣ ਨੇ ਕਿਹਾ ਕਿ ਇਸਲਾਮ ਅਤੇ ਈਸਾਈ ਧਰਮ ਦੇ ਹਿੱਤਾਂ ਦੀ ਰੱਖਿਆ ਲਈ ਬਣਾਏ ਗਏ ਨਿਯਮ ਹਿੰਦੂ ਧਰਮ `ਤੇ ਵੀ ਲਾਗੂ ਹੋਣਗੇ। ਕਲਿਆਣ ਨੇ ਕਿਹਾ ਕਿ ਜਿਥੇ ਵੀ ਹਿੰਦੂ ਰੀਤੀ-ਰਿਵਾਜਾਂ `ਤੇ ਹਮਲਾ ਹੁੰਦਾ ਹੈ, ਭਾਵੇਂ ਉਹ ਤਾਮਿਲਨਾਡੂ ਹੋਵੇ, ਆਸਾਮ ਹੋਵੇ ਜਾਂ ਪੱਛਮੀ ਬੰਗਾਲ, ਇਸਦਾ ਵਿਰੋਧ ਕਰਨਾ `ਹਰ ਹਿੰਦੂ ਦਾ ਫਰਜ਼` ਹੈ ।