ਪਟਿਆਲਾ, 1 ਅਗਸਤ 2025 : ਥਾਣਾ ਜੁਲਕਾਂ (Police Station Julkan) ਵਿਖੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 333, 74, 115 (2), 351 (2), 61 (2) ਬੀ. ਐਨ. ਐਸ. ਤਹਿਤ ਘਰ ਅੰਦਰ ਵੜ (Enter the house) ਕੇ ਅਸ਼ਲੀਲ ਹਰਕਤਾਂ ਕਰਨ, ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਇਲਾਵਾ ਸ਼ਹਿ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਜੀਵ ਕੁਮਾਰ ਪੁੱਤਰ ਗਿਆਨ ਗਿਰ, ਧਰਮਪਾਲ, ਕਰਮਾ ਗਿਰ ਪੁੱਤਰਾਨ ਸੁੱਚਾ ਗਿਰ ਵਾਸੀਆਨ ਪਿੰਡ ਸੇ਼ਖੂਪੁਰ ਥਾਣਾ ਜੁਲਕਾਂ ਸ਼ਾਮਲ ਹਨ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇਦੱਸਿਆ ਕਿ 11 ਜੁਲਾਈ 2025 ਨੂੰ ਰਾਤ ਸਮੇਂ ਸੰਜੀਵ ਕੁਮਾਰ ਨੇ ਉਸਦੇ ਘਰ ਅੰਦਰ ਦਾਖਲ ਹੋ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਕੁੱਟਮਾਰ (Indecent acts and beatings) ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਧਰਮਪਾਲ ਅਤੇ ਕਰਮਾ ਗਿਰ ਨੇ ਸੰਜੀਵ ਕੁਮਾਰ ਨੂੰ ਸ਼ਹਿ ਦਿੱਤੀ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਕਤ ਘਟਨਾਕ੍ਰਮ ਦਾ ਮੁੱਖ ਕਾਰਨ ਰੰਜਸ਼ਨ ਤੇ ਪੁਰਾਣੀ ਤਕਰਾਰਬਾਜੀ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।










